''Mirzapur 3'' ਦੇ ਟ੍ਰੇਲਰ ਦਾ ਇੰਤਜ਼ਾਰ ਹੋਇਆ ਖ਼ਤਮ, ਮੇਕਰਸ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

Tuesday, Jun 18, 2024 - 01:54 PM (IST)

''Mirzapur 3'' ਦੇ ਟ੍ਰੇਲਰ ਦਾ ਇੰਤਜ਼ਾਰ ਹੋਇਆ ਖ਼ਤਮ, ਮੇਕਰਸ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

ਮੁੰਬਈ- Amazon Prime Video ਦੀ ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਪ੍ਰਸ਼ੰਸਕਾਂ ਦੀ ਇੱਕ ਵੱਖਰੀ ਸੂਚੀ ਹੈ ਜੋ ਇਸ ਸ਼ੋਅ 'ਚ ਦਿਖਾਈ ਦੇਣ ਵਾਲੇ ਸਾਰੇ ਕਿਰਦਾਰਾਂ ਨੂੰ ਪਸੰਦ ਕਰਦੇ ਹਨ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਦੇ ਤੀਜੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਸਨ। ਹਾਲ ਹੀ 'ਚ ਇਸ ਦੇ ਤੀਜੇ ਸੀਜ਼ਨ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਹ 5 ਜੁਲਾਈ 2024 ਨੂੰ ਰਿਲੀਜ਼ ਹੋਵੇਗੀ। ਹੁਣ ਇਸ ਦੇ ਟ੍ਰੇਲਰ ਦੀ ਰਿਲੀਜ਼ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ- ਅਵਿਕਾ ਗੌਰ ਦਾ ਬਾਡੀਗਾਰਡ ਨੇ ਕੀਤਾ ਸੀ ਜਿਨਸੀ ਸ਼ੋਸ਼ਣ, ਹੋਇਆ ਖੁਲਾਸਾ

ਇਸ ਤਰੀਕ ਨੂੰ ਹੋਵੇਗਾ ਟ੍ਰੇਲਰ ਰਿਲੀਜ਼ 
ਮਿਰਜ਼ਾਪੁਰ ਦੇ ਬਹੁਤ ਹੀ ਉਡੀਕੇ ਜਾ ਰਹੇ ਤੀਜੇ ਸੀਜ਼ਨ ਦੀ ਰਿਲੀਜ਼ ਡੇਟ ਦੇ ਐਲਾਨ ਤੋਂ ਬਾਅਦ ਦਰਸ਼ਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਹੈ। ਨਿਰਮਾਤਾਵਾਂ ਨੇ ਤੀਜੇ ਸੀਜ਼ਨ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਇਸ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। Amazon Prime Video ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟ੍ਰੇਲਰ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਅਪਡੇਟ ਜਾਰੀ ਕੀਤਾ ਹੈ। ਇਸ ਪੋਸਟ ਦੇ ਮੁਤਾਬਕ 'ਮਿਰਜ਼ਾਪੁਰ' ਦੇ ਇਸ ਬਹੁਤ ਹੀ ਉਡੀਕੇ ਜਾ ਰਹੇ ਸੀਜ਼ਨ ਦਾ ਟ੍ਰੇਲਰ 20 ਜੂਨ ਨੂੰ ਰਿਲੀਜ਼ ਹੋਵੇਗਾ।

 

 
 
 
 
 
 
 
 
 
 
 
 
 
 
 
 

A post shared by prime video IN (@primevideoin)

ਸੀਰੀਜ਼ 'ਮਿਰਜ਼ਾਪੁਰ' 'ਚ ਕਈ ਮਸ਼ਹੂਰ ਕਲਾਕਾਰ ਨਜ਼ਰ ਆ ਚੁੱਕੇ ਹਨ। ਸੀਰੀਜ਼ 'ਚ 'ਕਾਲੀਨ ਭਈਆ' ਦੇ ਕਿਰਦਾਰ 'ਚ 'ਪੰਕਜ ਤ੍ਰਿਪਾਠੀ' ਅਤੇ 'ਗੁੱਡੂ ਪੰਡਿਤ' ਦੇ ਕਿਰਦਾਰ 'ਚ 'ਅਲੀ ਫਜ਼ਲ' ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ 'ਮੁੰਨਾ ਤ੍ਰਿਪਾਠੀ' ਦੀ ਭੂਮਿਕਾ 'ਚ 'ਦਿਵਯੇਂਦੂ ਸ਼ਰਮਾ' ਵੀ ਸੀਰੀਜ਼ ਦੇ ਪਹਿਲੇ ਦੋ ਸੀਜ਼ਨਾਂ 'ਚ ਇਕ ਅਹਿਮ ਕੜੀ ਸਾਬਤ ਹੋਏ।

ਇਹ ਖ਼ਬਰ ਵੀ ਪੜ੍ਹੋ- ਬਕਰੀਦ 'ਤੇ ਸ਼ਾਕਾਹਾਰੀ ਲੋਕਾਂ ਖਿਲਾਫ ਟਵੀਟ ਕਰਨ ਤੋਂ ਬਾਅਦ ਨੇ ਇਸ ਤਰ੍ਹਾਂ ਮਨਾਈ ਈਦ

ਇਸ ਸੀਜ਼ਨ 'ਚ ਇਨ੍ਹਾਂ ਕਲਾਕਾਰਾਂ ਤੋਂ ਇਲਾਵਾ 'ਸ਼ਵੇਤਾ ਤ੍ਰਿਪਾਠੀ ਸ਼ਰਮਾ', 'ਰਸਿਕਾ ਦੁਗਲ', 'ਹਰਸ਼ਿਤਾ ਗੌੜ', 'ਵਿਜੇ ਵਰਮਾ', 'ਅੰਜੁਮ ਸ਼ਰਮਾ', 'ਸ਼ੀਬਾ ਚੱਢਾ', 'ਰਾਜੇਸ਼ ਤਿਲਾਂਗ' ਆਦਿ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਗੁਰਮੀਤ ਸਿੰਘ ਅਤੇ ਆਨੰਦ ਅਈਅਰ ਦੁਆਰਾ ਨਿਰਦੇਸ਼ਿਤ ਇਸ ਗੈਂਗਸਟਰ ਕ੍ਰਾਈਮ ਥ੍ਰਿਲਰ ਨੂੰ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਇਆ ਗਿਆ ਹੈ।


author

DILSHER

Content Editor

Related News