ਨੀਰੂ ਬਾਜਾਵਾ ਦਾ 'ਕਾਲੇ ਸੂਟ' 'ਚ ਕਾਤਿਲਾਨਾ ਅੰਦਾਜ਼, 'ਜੱਟ ਐਂਡ ਜੂਲੀਅਟ 3' 'ਚ ਦਿਲਜੀਤ ਨਾਲ ਆਉਣਗੇ ਨਜ਼ਰ

Wednesday, Jun 19, 2024 - 04:27 PM (IST)

ਨੀਰੂ ਬਾਜਾਵਾ ਦਾ 'ਕਾਲੇ ਸੂਟ' 'ਚ ਕਾਤਿਲਾਨਾ ਅੰਦਾਜ਼, 'ਜੱਟ ਐਂਡ ਜੂਲੀਅਟ 3' 'ਚ ਦਿਲਜੀਤ ਨਾਲ ਆਉਣਗੇ ਨਜ਼ਰ

ਜਲੰਧਰ (ਬਿਊਰੋ) – ‘ਜੱਟ ਐਂਡ ਜੂਲੀਅਟ 1’ ਤੇ ‘ਜੱਟ ਐਂਡ ਜੂਲੀਅਟ 2’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਜੋੜੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਹੁਣ ‘ਜੱਟ ਐਂਡ ਜੂਲੀਅਟ 3’ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ। ਇੰਨੀਂ ਦਿਨੀਂ ਫ਼ਿਲਮ ਦੀ ਸਟਾਰਕਾਸਟ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਨੀਰੂ ਬਾਜਾਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਸੋਹਣੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਕਾਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਫੈਨਜ਼ ਵਲੋਂ ਵੀ ਨੀਰੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸ ਦਈਏ ਕਿ‘ਜੱਟ ਐਂਡ ਜੂਲੀਅਟ 3’ ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਫਿਲਮ ’ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੇ ਆਈਕਾਨਿਕ ਪੁਲਸ ਮੁਲਾਜ਼ਮਾਂ ਦੇ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫਿਲਮਾਂ ਦੇ ਚੁੱਕੇ ਹਨ।

PunjabKesari

ਮਜ਼ੇਦਾਰ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਖਰੀ ਵਾਰ ਸਾਲ 2019 ’ਚ ਰਿਲੀਜ਼ ਹੋਈ ਫਿਲਮ ‘ਛੜਾ’ ’ਚ ਨਜ਼ਰ ਆਏ ਸਨ, ਜੋ ਜਗਦੀਪ ਸਿੱਧੂ ਵਲੋਂ ਹੀ ਡਾਇਰੈਕਟ ਕੀਤੀ ਗਈ ਸੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ’ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ।

PunjabKesari

ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਤੇ ਸਪੀਡ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ, ਜਿਹੜੀ ਸਟੋਰੀਟਾਈਮ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਫਿਲਮ ਨੂੰ ਬਲਵਿੰਦਰ ਸਿੰਘ (ਰੁਬੀ), ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਦਰਸ਼ਨਪਾਲ ਸਿੰਘ ਗਰੇਵਾਲ ਤੇ ਸੰਦੀਪ ਬਾਂਸਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News