ਰਣਵੀਰ ਸਿੰਘ ਦੀ ਫ਼ਿਲਮ 'ਡਾਨ 3' ਦੀ ਰਿਲੀਜ਼ ਡੇਟ ਆਈ ਸਾਹਮਣੇ, ਫ਼ਰਹਾਨ ਅਖ਼ਤਰ ਨੇ ਕੀਤਾ ਖੁਲਾਸਾ

06/20/2024 12:16:18 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਫ਼ਰਹਾਨ ਅਖ਼ਤਰ ਦੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। 'ਡਾਨ 3' ਦੀ ਰਿਲੀਜ਼ ਡੇਟ ਦੀ ਪੁਸ਼ਟੀ ਖੁਦ ਫ਼ਰਹਾਨ ਅਖ਼ਤਰ ਨੇ ਕੀਤੀ ਹੈ। ਪ੍ਰਸ਼ੰਸਕ ਲੰਬੇ ਸਮੇਂ ਤੋਂ 'ਡਾਨ 3' ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਸ ਦੀ ਖ਼ਤਮ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ 'ਤੇ ਪਿਤਾ ਸ਼ਤਰੂਘਨ ਨੇ ਕਿਹਾ 'ਖਾਮੋਸ਼'

ਸ਼ਾਹਰੁਖ ਖਾਨ ਨੇ ਇਸ ਤੋਂ ਪਹਿਲਾਂ ਫ਼ਰਹਾਨ ਅਖ਼ਤਰ ਦੀ ਡਾਨ ਸੀਰੀਜ਼ 'ਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਕਾਰਨ ਮੰਨਿਆ ਜਾ ਰਿਹਾ ਸੀ ਕਿ 'ਡਾਨ 3' 'ਚ ਵੀ ਕਿੰਗ ਖਾਨ ਹੋਣਗੇ ਪਰ ਅਜਿਹਾ ਨਹੀਂ ਹੋਇਆ। 'ਡਾਨ 3' 'ਚ ਸ਼ਾਹਰੁਖ ਦੀ ਜਗ੍ਹਾ ਰਣਵੀਰ ਸਿੰਘ ਨੇ ਲਈ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਹ ਫ਼ਿਲਮ ਇਸ ਸਾਲ ਯਾਨੀ 2024 'ਚ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਫ਼ਿਲਮ ਅਗਲੇ ਸਾਲ 2025 'ਚ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਰਣਵੀਰ ਸਿੰਘ ਦੇ ਨਾਲ ਕਿਆਰਾ ਅਡਵਾਨੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਨਿਰਮਾਤਾਵਾਂ ਨੇ ਖੁਦ ਇਹ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਦੀ ਪਹਿਲੀ ਫ਼ਿਲਮ  'ਮਹਾਰਾਜ' ਵਿਵਾਦਾਂ 'ਚ,  ਹਾਈਕੋਰਟ ਕਰੇਗਾ ਸੁਣਵਾਈ

ਇਸ ਫ਼ਿਲਮ ਲਈ ਰਣਵੀਰ ਸਿੰਘ ਕਾਫ਼ੀ ਮਿਹਨਤ ਕਰ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ 'ਡਾਨ' ਦੇ ਕਿਰਦਾਰ 'ਚ ਦੇਖਣ ਲਈ ਕਾਫ਼ੀ ਉਤਸ਼ਾਹਿਤ ਹਨ। ਹੁਣ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ, ਜ਼ਿਆਦਾ ਨਹੀਂ। ਇਸ ਦੇ ਨਾਲ ਹੀ ਰਣਵੀਰ ਅਤੇ ਕਿਆਰਾ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਦੇਖਣ ਲਈ ਕਾਫ਼ੀ ਬੇਸਬਰੇ ਹੋ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News