ਭਾਰਤੀ ਰੇਲਵੇ 'ਚ ਕਈ ਅਹੁਦਿਆਂ ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ, ਸਿੱਖਿਆ ਤੇ ਹੋਰ ਸ਼ਰਤਾਂ
Tuesday, Nov 29, 2022 - 11:07 AM (IST)

ਨਵੀਂ ਦਿੱਲੀ- ਰੇਲ ਮੰਤਰਾਲਾ ਦੇ ਅਧੀਨ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀ.ਆਰ.ਆਈ.ਐੱਸ.) ਨੇ ਐਗਜ਼ੀਕਿਊਟਿਵ (ਪ੍ਰਸ਼ਾਸਨ/ਐੱਚ.ਆਰ.ਡੀ./ਜੂਨੀਅਰ ਇੰਜੀਨੀਅਰ) ਸਮੇਤ ਕਈ ਅਹੁਦਿਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਕੁੱਲ ਅਹੁਦੇ
ਇਸ ਭਰਤੀ ਪ੍ਰਕਿਰਿਆ ਦੇ ਅਧੀਨ 24 ਅਹੁਦੇ ਭਰੇ ਜਾਣਗੇ।
ਜੂਨੀਅਰ ਇਲੈਕਟ੍ਰਿਕਲ ਇੰਜੀਨੀਅਰ- 4
ਜੂਨੀਅਰ ਸਿਵਲ ਇੰਜੀਨੀਅਰ- 1
ਐਗਜ਼ੀਕਿਊਟਿਵ, ਪ੍ਰਸ਼ਾਸਨ/ਐੱਚ.ਆਰ.ਡੀ.- 9
ਐਗਜ਼ੀਕਿਊਟਿਵ ਵਿੱਤ ਅਤੇ ਲੇਖਾ- 8
ਐਗਜ਼ੀਕਿਊਟਿਵ, Procurement- 2
ਆਖ਼ਰੀ ਤਾਰੀਖ਼
ਉਮੀਦਵਾਰ 20 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 22 ਸਾਲ ਅਤੇ ਵਧ ਤੋਂ ਵਧ 28 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਸਿੱਖਿਆ ਯੋਗਤਾ ਤੈਅ ਕੀਤੀ ਗਈ ਹੈ। ਜੋ ਤੁਸੀਂ ਨੋਟੀਫਿਕੇਸ਼ਨ 'ਚ ਜਾ ਕੇ ਦੇਖ ਸਕਦੇ ਹੋ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।