ਟੂਰਿਸਟ ਬੱਸ ਨੇ ਮਾਰੀ ਸਾਈਡ, ਸੀਮੈਂਟ ਨਾਲ ਲਦਿਆ ਟਰੱਕ ਪਲਟਿਆ

Saturday, Jun 27, 2026 - 12:03 PM (IST)

ਟੂਰਿਸਟ ਬੱਸ ਨੇ ਮਾਰੀ ਸਾਈਡ, ਸੀਮੈਂਟ ਨਾਲ ਲਦਿਆ ਟਰੱਕ ਪਲਟਿਆ

ਹਰਿਆਣਾ (ਰੱਤੀ)- ਕਸਬਾ ਹਰਿਆਣਾ ਵਿਖੇ ਬੀਤੀ ਰਾਤ ਹੁਸ਼ਿਆਰਪੁਰ-ਦਸੂਹਾ ਮੁੱਖ ਸੜਕ 'ਤੇ ਬਿਜਲੀ ਦਫ਼ਤਰ ਹਰਿਆਣਾ ਨੇੜੇ ਸੀਮੈਂਟ ਨਾਲ ਲੱਦਿਆ ਇਕ ਟਰੱਕ ਪਲਟ ਗਿਆ।  ਇਕੱਤਰ ਜਾਣਕਾਰੀ ਮੁਤਾਬਕ ਟਰੱਕ ਨੰਬਰ ਐੱਚ. ਪੀ. 12 ਟੀ 9403 ਦੇ ਚਾਲਕ ਸ਼ੁਭਮ ਵਾਸੀ ਬਹਿਲ (ਬਿਲਾਸਪੁਰ) ਨੇ ਦੱਸਿਆ ਕਿ ਉਹ ਉਕਤ ਟਰੱਕ ਵਿਚ ਸੀਮੈਂਟ ਲੋਡ ਕਰਕੇ ਨਾਲਾਗੜ ਤੋਂ ਪਠਾਨਕੋਟ ਨੂੰ ਜਾ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ! ਦੁਕਾਨਦਾਰ ਗ੍ਰਿਫ਼ਤਾਰ

ਜਦੋਂ ਬੀਤੀ ਰਾਤ ਕਰੀਬ 2 ਬਜੇ ਉਹ ਕਸਬਾ ਹਰਿਆਣਾ ਦੇ ਬਿਜਲੀ ਦਫ਼ਤਰ ਨੇੜੇ ਪਹੁੰਚਿਆ ਤਾਂ ਉਸ ਦੇ ਮੁਤਾਬਕ ਉਸ ਦੇ ਟਰੱਕ ਨੂੰ ਅਣਪਛਾਤੀ ਟੂਰਿਸਟ ਬੱਸ ਵੱਲੋਂ ਸਾਈਡ ਮਾਰਨ 'ਤੇ ਉਸ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਕਈ ਦਰੱਖ਼ਤਾਂ ਨੂੰ ਤੋੜਦਾ ਹੋਇਆ ਸੜਕ ਕੰਡੇ ਨੀਵੀਂ ਥਾਂ ਵਿਚ ਪਲਟ ਗਿਆ। ਹਾਦਸੇ ਵਿਚ ਟਰੱਕ ਕਾਫ਼ੀ ਨੁਕਸਾਨਿਆ ਗਿਆ ਪਰ ਚਾਲਕ ਵਾਲ-ਵਾਲ ਬੱਚ ਗਿਆ।ਹਾਦਸੇ ਕਾਰਨ ਟੁੱਟੇ ਦਰੱਖ਼ਤਾਂ ਦੇ ਸੜਕ ਵਿਚ ਡਿੱਗਣ ਕਾਰਨ ਆਵਜਾਹੀ ਪ੍ਰਭਾਵਿਤ ਹੋਈ। ਹਾਦਸੇ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਸੜਕ 'ਤੇ ਪਏ ਦਰੱਖ਼ਤਾਂ ਨੂੰ ਹਟਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ: ਛਿੰਝ ਮੇਲਾ ਬਣਿਆ ਜੰਗ ਦਾ ਮੈਦਾਨ! ਪਹਿਲਵਾਨਾਂ 'ਚ ਖ਼ੂਨੀ ਟਕਰਾਅ, ਚੱਲੀਆਂ ਡਾਗਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News