ਦੁਕਾਨ 'ਤੇ ਸਾਮਾਨ ਲੈਣ ਗਈ ਜਵਾਕੜੀ ਨਾਲ ਉਮਰ ਦਰਾਜ ਦੁਕਾਨਦਾਰ ਨੇ ਕੀਤੀ ਅਸ਼ਲੀਲ ਹਰਕਤ

Wednesday, Jul 22, 2026 - 01:18 PM (IST)

ਦੁਕਾਨ 'ਤੇ ਸਾਮਾਨ ਲੈਣ ਗਈ ਜਵਾਕੜੀ ਨਾਲ ਉਮਰ ਦਰਾਜ ਦੁਕਾਨਦਾਰ ਨੇ ਕੀਤੀ ਅਸ਼ਲੀਲ ਹਰਕਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਜਸਵਿੰਦਰ)-ਅੱਡਾ ਸਰਾਂ ਇਲਾਕੇ ਦੇ ਕਿਸੇ ਪਿੰਡ ਨਾਲ ਸੰਬੰਧਤ 7 ਵਰ੍ਹਿਆਂ ਦੀ ਬੱਚੀ ਨਾਲ ਅਸ਼ਲੀਲ ਹਕਰਤ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਉਮਰਦਰਾਜ ਕਰੀਬ 66 ਸਾਲਾ ਦੁਕਾਨਦਾਰ ਖ਼ਿਲਾਫ਼ ਪੋਸਕੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਲੜਕੀ ਦੀ ਮਾਤਾ ਦੇ ਬਿਆਨ ਦੇ ਆਧਾਰ 'ਤੇ ਹਰਭਜਨ ਸਿੰਘ ਪੁੱਤਰ ਕਰਤਾਰਾ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ ਮੁਸੀਬਤ

ਆਪਣੇ ਬਿਆਨ ਵਿਚ ਜਵਾਕੜੀ ਦੀ ਮਾਤਾ ਨੇ ਦੱਸਿਆ ਕਿ 27 ਜੂਨ ਦੀ ਸ਼ਾਮ ਨੂੰ ਜਦੋਂ ਉਸ ਦੀ ਬੱਚੀ ਦੁਕਾਨ 'ਤੇ ਖਾਣ ਵਾਲਾ ਕੋਈ ਸਾਮਾਨ ਲੈਣ ਗਈ ਤਾਂ ਵਾਪਸ ਆਉਣ 'ਤੇ ਘਬਰਾਈ ਹੋਈ ਉਸ ਦੀ ਕੁੜੀ ਨੇ ਦੱਸਿਆ ਕਿ ਦੁਕਾਨਦਾਰ ਨੇ ਉਸ ਨਾਲ ਗਲਤ ਤਰੀਕੇ ਨਾਲ ਜਿਸਮਾਨੀ ਛੇੜਛਾੜ ਕੀਤੀ ਹੈ ਅਤੇ ਉਹ ਉਸ ਨੂੰ ਧੱਕਾ ਮਾਰ ਕੇ ਉਥੋਂ ਨਿਕਲ ਆਈ ਹੈ। ਜਦੋਂ ਉਹ ਆਪਣੀ ਬੇਟੀ ਨੂੰ ਲੈ ਕੇ ਦੁਕਾਨਦਾਰ ਕੋਲ ਸਾਰੀ ਮਾੜੀ ਘਟਨਾ ਬਾਰੇ ਪੁੱਛਣ ਗਈ ਤਾਂ ਉਹ ਅੱਗਿਓਂ ਉਸ ਨੂੰ ਡਰਾਉਣ ਧਮਕਾਉਣ ਲੱਗ ਪਿਆ। ਪੁਲਸ ਨੇ ਹੁਣ ਕੁੜੀ ਦੀ ਮਾਤਾ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਇੰਸਪੈਕਟਰ ਚਰਨਜੀਤ ਕੌਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News