ਕਲੇਮ ਪ੍ਰਕਿਰਿਆ ਦੌਰਾਨ ਜਾਅਲੀ ਨਿਕਲੀ ਇੰਸੋਰੈਂਸ ਪਾਲਿਸੀ, ਟਰੱਕ ਮਾਲਕ ਖ਼ਿਲਾਫ਼ ਮਾਮਲਾ ਦਰਜ

Monday, Jul 27, 2026 - 11:19 AM (IST)

ਕਲੇਮ ਪ੍ਰਕਿਰਿਆ ਦੌਰਾਨ ਜਾਅਲੀ ਨਿਕਲੀ ਇੰਸੋਰੈਂਸ ਪਾਲਿਸੀ, ਟਰੱਕ ਮਾਲਕ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੜ (ਵਰਿੰਦਰ ਪੰਡਿਤ)-ਨਵੰਬਰ 2022 ਨੂੰ ਟਾਂਡਾ ਇਲਾਕੇ ਵਿਚ ਹੋਏ ਸੜਕ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਰਿਵਾਰ ਵੱਲੋਂ ਐਕਸੀਡੈਂਟ ਟ੍ਰਿਬਿਊਨਲ ਵਿਚ ਲਾਏ ਕਲੇਮ ਦੇ ਕੇਸ ਦੀ ਜਾਂਚ ਦੌਰਾਨ ਬੀਮਾ ਕੰਪਨੀ ਵੱਲੋਂ ਕੀਤੀ ਜਾਂਚ ਵਿਚ ਹਾਦਸੇ ਲਈ ਜ਼ਿੰਮੇਵਾਰ ਟਰੱਕ ਚਾਲਕ ਵੱਲੋਂ ਪੇਸ਼ ਬੀਮਾ ਪਾਲਿਸੀ ਗਲਤ ਨਿਕਲਣ 'ਤੇ ਪੁਲਸ ਨੇ ਹੁਣ ਬੀਮਾ ਕੰਪਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਟਰੱਕ ਚਾਲਕ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਐਡੀਸ਼ਨਲ ਐੱਸ. ਐੱਚ. ਓ. ਜਗਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਬੀਮਾ ਕੰਪਨੀ ਦੇ ਸਟੇਟ ਮੈਨੇਜਰ ਫਰਾਡ ਇਨਵੈਸਟੀਗੇਸ਼ਨ ਰਾਜਸਥਾਨ ਕਪਿਲ ਪਿਨਗੋਲੀਆ ਦੀ ਸ਼ਿਕਾਇਤ ਦੇ ਆਧਾਰ 'ਤੇ ਟਰੱਕ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕੋਹਾੜਾ ਸਾਹਨੇਵਾਲ (ਲੁਧਿਆਣਾ) ਖ਼ਿਲਾਫ਼ ਦਰਜ ਕੀਤਾ ਹੈ।  

ਇਹ ਵੀ ਪੜ੍ਹੋ: ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News