ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ''ਚ ਹੜਾਂ ਦਾ ਡਰ ਵਧਿਆ

Thursday, Jul 23, 2026 - 05:23 PM (IST)

ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ''ਚ ਹੜਾਂ ਦਾ ਡਰ ਵਧਿਆ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਟਾਂਡਾ ਦੇ ਬਿਆਸ ਖੇਤਰ ਨਾਲ ਲੱਗਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਮੁੜ ਤੋਂ ਹੜਾਂ ਦਾ ਡਰ ਸਤਾਉਣ ਲੱਗਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਫਤਾ ਕੁਲਾ ਦੇ ਨਿਵਾਸੀ ਭਾਈ ਗੁਰ ਪ੍ਰਤਾਪ ਸਿੰਘ ਮੰਡ, ਸਾਬਕਾ ਸਰਪੰਚਜਸਵੀਰ ਸਿੰਘ, ਸਵਰਨ ਸਿੰਘ ਫ਼ੌਜੀ, ਮਨਮੋਹਨ ਸਿੰਘ, ਦਿਲਬਾਗ ਸਿੰਘ, ਸਾਬਕਾ ਪੰਚ ਗੁਰਮੀਤ ਸਿੰਘ, ਬਾਬਾ ਜੁਗਿੰਦਰ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ ਤੇ ਹੋਰਨਾ ਪਿੰਡ ਵਾਸੀਆਂ ਨੇ ਦੱਸਿਆ ਕਿ ਬਿਆਸ ਦਰਿਆ ਨਾਲ ਲੱਗਦੇ ਪਿੰਡ ਫਤਾ ਕੁਲ, ਕੋਟਲੀ, ਰੜਾ ਮੰਡ, ਮੇਵਾ ਮਿਆਣੀ ਆਦਿ ਪਿੰਡਾਂ 'ਚ ਪਿਛਲੇ ਸਾਲ ਪੌਂਗ ਡੈਮ ਵੱਲੋਂ  ਵੱਲੋਂ ਬਿਆਸ ਦਰਿਆ 'ਚ ਛੱਡੇ ਪਾਣੀ ਕਾਰਨ ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਪਿੰਡਾਂ 'ਚ ਦਾਖ਼ਲ ਹੋ ਗਿਆ ਸੀ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ ਸੀ।  

ਇਹ ਵੀ ਪੜ੍ਹੋ: ਗੁਰਦੁਆਰਾ ਸੰਤ ਘਾਟ ਨੇੜੇ ਬਣਿਆ ਇਹ ਪਲਟੂਨ ਪੁਲ ਟੁੱਟਣ ਦੀ ਕਗਾਰ 'ਤੇ! ਵਾਪਰ ਸਕਦੈ ਹਾਦਸਾ

PunjabKesari

ਪ੍ਰਭਾਵਿਤ ਲੋਕਾਂ ਨੇ ਹੋਰ ਦੱਸਿਆ ਕਿ ਦਰਿਆ 'ਚ ਪਾਣੀ ਦੇ ਵੱਧਣ ਕਾਰਨ ਜਿੱਥੇ ਹਜ਼ਾਰਾਂ ਹੀ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ ਉੱਥੇ ਹੀ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਮਾਂ ਰਹਿਣ ਦਿਆ ਹੀ ਬਿਆਸ ਦਰਿਆ ਦੇ ਨਾਲ ਲੱਗਦੇ ਗਾਈਡ ਵਨ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਪਾਣੀ ਲੋਕਾਂ ਦੀਆਂ ਉਪਜਾਊ ਜਮੀਨਾਂ ਵਿੱਚ ਦਾਖ਼ਲ ਨਾ ਹੋ ਸਕੇ। ਉਧਰ ਦੂਜੇ ਪਾਸੇ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੀ ਅਣਗਹਿਲੀ  ਦੇ ਕਾਰਨ ਗਾਈਡ  ਬੰਨ ਵਿੱਚ ਪਿੰਡ ਗੰਦੋਵਾਲ ਨੇੜੇ ਪਾੜ ਪੈਣ ਕਾਰਨ ਲੋਕ ਵੱਡੀ ਚਿੰਤਾ ਵਿੱਚ ਹਨ ਅਤੇ ਇਸੇ ਕਾਰਨ ਹੀ ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੂੰ ਗਾਈਡ ਬੰਨ੍ਹ ਅਤੇ ਗੇਟ ਵਾਲ ਦੀ ਮੁਰੰਮਤ ਕਰਨ ਲਈ ਗੁਹਾਰ ਲਗਾਈ ਗਈ ਸੀ ਪਰ ਸਰਕਾਰ ਅਜੇ ਇਸ ਤੋਂ ਆਪਣਾ ਪੱਲਾ ਝਾੜ ਰਹੀ ਹੈ ਅਤੇ ਕਿਸੇ ਵੱਡੇ ਨੁਕਸਾਨ ਦੀ ਉਡੀਕ ਵਿੱਚ ਹੈ।  

ਇਹ ਵੀ ਪੜ੍ਹੋ: ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 8 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਅਗਲੇ 3 ਘੰਟੇ ਬੇਹੱਦ ਅਹਿਮ

ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ, ਬਲਜੀਤ ਸਿੰਘ ਰੜਾ ਅਤੇ ਹੋਰਨਾਂ ਕਿਸਾਨਾਂ ਨੇ ਜਾਣਕਾਰੀ ਦਿੰਦੇ ਨੇ ਦੱਸਿਆ ਕਿ ਬਿਆਸ ਦਰਿਆ ਨਾਲ ਲੱਗਦੇ ਗਾਈਡ ਬੰਨ੍ਹ ਦੀ ਮੁਰੰਮਤ ਨੂੰ ਲੈ ਕੇ ਉਹ ਪਿਛਲੇ ਇਕ ਸਾਲ ਤੋਂ ਸਰਕਾਰ ਪਾਸੋਂ ਮੰਗ ਕਰ ਰਹੇ ਹਨ ਪਰ ਸਰਕਾਰ ਗਾਈਡ ਬੰਨ੍ਹ ਨੂੰ ਨੈਸ਼ਨਲ ਹਾਈਵੇਅ ਦੀ ਜਗ੍ਹਾ ਦੱਸਦੇ ਹੋਏ ਉਨਾਂ ਨੂੰ ਲਾਰੇ ਲੱਪੇ ਲਗਾ ਰਹੀ ਹੈ। ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਜੇਕਰ ਸਮਾਂ ਰਹਿੰਦੇ ਬੰਨ੍ਹ ਦੀ ਮੁਰੰਮਤ ਨਾ ਹੋਈ ਤਾਂ ਪਿਛਲੇ ਸਾਲ ਦੀ ਤਰ੍ਹਾਂ ਜਿੱਥੇ ਕਈ ਪਿੰਡ ਬਿਆਸ ਦਰਿਆ ਦੇ ਪਾਣੀ ਤੋਂ ਪ੍ਰਭਾਵਿਤ ਹੋਣਗੇ, ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਵੇਗਾ।  

ਕੀ ਕਹਿੰਦੇ ਹਨ ਐੱਸ. ਡੀ. ਐੱਮ. ਟਾਂਡਾ
ਇਸ ਸਮੱਸਿਆ ਬਾਰੇ ਜਦੋਂ ਐੱਸ. ਡੀ. ਐੱਮ. ਟਾਂਡਾ ਲਵਪ੍ਰੀਤ ਸਿੰਘ ਔਲਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਹੈ ਅਤੇ ਲਗਾਤਾਰ ਜ਼ਿਲ੍ਹਾ ਪੱਧਰ 'ਤੇ ਮੀਟਿੰਗ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਇਕ 2 ਦਿਨਾਂ 'ਚ ਇਕ ਵਾਰ ਫਿਰ ਤੋਂ ਨਹਿਰੀ ਵਿਭਾਗ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪੱਧਰ 'ਤੇ ਹੋਵੇਗੀ। ਇਸ ਵਿਚ ਗਾਈਡ ਵਰਨਾਂ ਦੀ ਮੁਰੰਮਤ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਦਾ ਢੁੱਕਵਾਂ ਹੱਲ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਬਦਲੇਗੀ ਜਲੰਧਰ ਸਿਟੀ ਸਟੇਸ਼ਨ ਦੀ ਨੁਹਾਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News