ਹੁਸ਼ਿਆਰਪੁਰ ''ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

Wednesday, Jul 22, 2026 - 03:10 PM (IST)

ਹੁਸ਼ਿਆਰਪੁਰ ''ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਹੁਸ਼ਿਆਰਪੁਰ (ਵਾਰਤਾ)- ਹੁਸ਼ਿਆਰਪੁਰ ਜ਼ਿਲ੍ਹੇ 'ਚ ਇਕ ਕਰਿਆਨੇ ਦੀ ਦੁਕਾਨ ਤੋਂ ਇਕ ਕਰਮਚਾਰੀ ਨੂੰ ਕੱਢੇ ਜਾਣ ਤੋਂ ਬਾਅਦ ਹੋਏ ਝਗੜੇ 'ਚ ਇਕ 45 ਸਾਲਾ ਵਿਅਕਤੀ 'ਤੇ ਕਥਿਤ ਤੌਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ।  ਪੁਲਸ ਨੇ ਪੰਜ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਹਰਿਆਣਾ ਥਾਣਾ ਖੇਤਰ ਦੇ ਬੱਸੀ ਬਹਾਦਰ ਪਿੰਡ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਉਰਫ਼ ਬਿੱਲਾ (45) ਵਜੋਂ ਹੋਈ ਹੈ।

ਪੁਲਸ ਮੁਤਾਬਕ ਬੱਸੀ ਬਹਾਦੁਰ ਪਿੰਡ ਦੇ ਰਹਿਣ ਵਾਲੇ ਅਮਨਦੀਪ ਉਰਫ਼ ਮਨੂ, ਸ਼ਾਮ, ਅਨਿਲ ਕੁਮਾਰ ਉਰਫ਼ ਬੰਟੀ, ਰਾਹੁਲ ਕੁਮਾਰ ਅਤੇ ਗੋਵਿੰਦਾ 'ਤੇ ਭਾਰਤੀ ਦੰਡਾਵਲੀ (ਆਈ. ਪੀ. ਸੀ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖ ਦੋਸ਼ੀ ਅਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ

ਪੁਲਸ ਜਾਂਚ ਮੁਤਾਬਕ ਇਹ ਘਟਨਾ 19 ਜੁਲਾਈ ਨੂੰ ਵਾਪਰੀ। ਅਮਨਦੀਪ, ਜਿਸ ਨੂੰ ਪਿਛਲੇ ਦਿਨ ਕਰਿਆਨੇ ਦੀ ਦੁਕਾਨ ਤੋਂ ਕੱਢ ਦਿੱਤਾ ਗਿਆ ਸੀ, ਆਪਣੇ ਦੋਸਤ ਸ਼ਾਮ ਨਾਲ ਦੁਕਾਨ 'ਤੇ ਪਹੁੰਚਿਆ। ਉਸ ਨੇ ਕਥਿਤ ਤੌਰ 'ਤੇ ਦੁਕਾਨ ਮਾਲਕ ਦੇ ਭਰਾ ਰਾਮ ਮੂਰਤੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਹਮਲੇ ਦੌਰਾਨ ਮੁਖਤਿਆਰ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦਖ਼ਲ ਦਿੱਤਾ। ਪੁਲਸ ਅਨੁਸਾਰ ਅਮਨਦੀਪ ਨੇ ਮੁਖਤਿਆਰ ਸਿੰਘ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ

ਪੁਲਸ ਨੇ ਦੱਸਿਆ ਕਿ ਜ਼ਖ਼ਮੀ ਮੁਖਤਿਆਰ ਸਿੰਘ ਨੂੰ ਇਲਾਜ ਲਈ ਭੂੰਗਾ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਤਿੰਨ ਹੋਰ ਦੋਸ਼ੀਆਂ ਨੇ ਹਰਿਆਣਾ ਦੇ ਦੁਸਹਿਰਾ ਗਰਾਊਂਡ ਨੇੜੇ ਕਥਿਤ ਤੌਰ 'ਤੇ ਗੱਡੀ ਰੋਕੀ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਮੁਖਤਿਆਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News