ਪੰਜਾਬ: ਲਿਵ-ਇਨ-ਰਿਲੇਸ਼ਨਸ਼ਿਪ ''ਚ ਰਹਿ ਰਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ''ਚ ਖੋਲ੍ਹੇ ਵੱਡੇ ਰਾਜ਼
Tuesday, Jul 14, 2026 - 11:43 AM (IST)
ਦਸੂਹਾ (ਨਾਗਲਾ, ਝਾਵਰ)-ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੇ ਦਸੂਹਾ ਦੇ ਪਿੰਡ ਹਰਦੋਥਲਾ ਦੇ ਇਕ ਨੌਜਵਾਨ ਵੱਲੋਂ ਕੁੜੀ ਦੇ ਰਿਸ਼ਤੇਦਾਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ 'ਤੇ ਖ਼ੁਦਕੁਸ਼ੀ ਕਰ ਲਈ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਲਜੀਤ ਸਿੰਘ ਅਤੇ ਇਨਵੈਸਟੀਗੇਸ਼ਨ ਅਫ਼ਸਰ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕੁਲਵੀਰ ਪੁੱਤਰ ਜੋਨੀ ਵਾਸੀ ਹਰਦੋਥਲਾ ਥਾਣਾ ਦਸੂਹਾ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਉਸ ਦਾ ਭਰਾ ਲਖਵੀਰ (24) ਡਰਾਈਵਰੀ ਕਰਦਾ ਸੀ ਅਤੇ ਉਹ ਬੰਦਨਾ ਦੇਵੀ ਵਾਸੀ ਭੱਟੀ ਦਾ ਪਿੰਡ ਥਾਣਾ ਦਸੂਹਾ ਨਾਲ ਕਰੀਬ 4 ਤੋਂ 5 ਮਹੀਨਿਆਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਪੰਜਾਬ ਕਾਂਗਰਸ 'ਤੇ ਫ਼ੈਸਲੇ ਤੋਂ ਪਹਿਲਾਂ 3 ਮੈਂਬਰੀ ਟੀਮ ਲਵੇਗੀ ਫੀਡਬੈਕ
ਉਸ ਨੇ ਦੱਸਿਆ ਕਿ ਇਨ੍ਹਾਂ ਦੇ ਰਿਲੇਸ਼ਨਸ਼ਿਪ ਤੋਂ ਬਿੱਲਾ ਅਤੇ ਉਸ ਦਾ ਚਾਚਾ ਵਾਸੀਆਨ ਨੰਗਲ ਬਿਹਾਲਾ ਖ਼ੁਸ਼ ਨਹੀਂ ਸਨ, ਜੋ ਬੰਦਨਾ ਦੀ ਰਿਸ਼ਤੇਦਾਰੀ 'ਚੋਂ ਲੱਗਦੇ ਹਨ। ਉਸ ਨੇ ਦੱਸਿਆ ਕਿ 2-3 ਦਿਨ ਪਹਿਲਾਂ ਇਨ੍ਹਾਂ ਵੱਲੋਂ ਮੇਰੇ ਭਰਾ ਲਖਵੀਰ ਦੇ ਨਾਲ ਕੁੱਟਮਾਰ ਵੀ ਕੀਤੀ ਸੀ। ਮੇਰੇ ਭਰਾ ਨੇ ਮੈਨੂੰ ਕਈ ਵਾਰ ਦੱਸਿਆ ਸੀ ਕਿ ਇਹ ਮੈਨੂੰ ਬਹੁਤ ਤੰਗ-ਪ੍ਰੇਸ਼ਾਨ ਕਰ ਰਹੇ ਹਨ ਅਤੇ ਉਹ ਇਨ੍ਹਾਂ ਤੋਂ ਬਹੁਤ ਦੁਖ਼ੀ ਹੈ।
ਉਸ ਨੇ ਦੱਸਿਆ ਕਿ ਬੀਤੀ ਰਾਤ ਸ਼ਾਮ ਲਗਭਗ ਸਵਾ 7 ਵਜੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਸਿਹਤ ਠੀਕ ਨਹੀ ਹੈ, ਜਿਸ ਨੂੰ ਸਿਵਲ ਹਸਪਤਾਲ ਦਸੂਹਾ ਲੈ ਕੇ ਗਏ ਹਨ। ਉਹ ਆਪਣੇ ਪਿਤਾ ਸਮੇਤ ਸਿਵਲ ਹਸਪਤਾਲ ਦਸੂਹਾ ਪੁੱਜਾ ਤਾਂ ਉਸ ਦਾ ਭਰਾ ਐਮਰਜੈਸੀ 'ਚ ਦਾਖ਼ਲ ਸੀ, ਜਿਸ ਨੇ ਦੱਸਿਆ ਕਿ ਉਸ ਨੇ ਬਿੱਲਾ ਅਤੇ ਬਿੱਲੇ ਦੇ ਚਾਚਾ ਵਾਸੀਆਨ ਨੰਗਲ ਬਿਹਾਲਾ ਅਤੇ ਇਕ ਹੋਰ ਨਾਮਲੂਮ ਤੋਂ ਤੰਗ-ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ ਖਾ ਲਈ ਹੈ, ਜਿਸ ਦੀ ਅਸੀਂ ਫੋਨ 'ਤੇ ਵੀਡੀਓ ਵੀ ਬਣਾਈ। ਲਖਬੀਰ ਸਿੰਘ ਨੇ ਵੀਡੀਓ 'ਚ ਦੱਸਿਆ ਕਿ ਜਿਸ ਨਾਲ ਉਹ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਿਹਾ ਹੈ, ਉਹ ਉਸ ਦੀ ਧਰਮ ਪਤਨੀ ਹੈ ਅਤੇ ਉਸ ਦੀ ਮੌਤ 'ਚ ਉਸ ਦਾ ਕੋਈ ਹੱਥ ਨਹੀਂ ਹੈ। ਇਹ ਵੀਡੀਓ ਵਾਇਰਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਮੁੜ ਵਿਵਾਦ 'ਚ ਘਿਰੀ ਸੂਫ਼ੀ ਗਾਇਕਾ ਰਿਤੂ ਨੂਰਾਂ, ਮੰਗਣੀ ਪਈ ਮੁਆਫ਼ੀ
ਕੁਲਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਜਲੰਧਰ ਦੇ ਕਿਸੇ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਦਸੂਹਾ ਪੁਲਸ ਨੇ ਮ੍ਰਿਤਕ ਦੇ ਬਿਆਨਾਂ ਦੇ ਆਧਾਰ 'ਤੇ ਬਿੱਲਾ ਅਤੇ ਉਸ ਦਾ ਚਾਚਾ ਨਿਵਾਸੀ ਨੰਗਲ ਬਿਹਾਲਾਂ ਤੋਂ ਇਲਾਵਾ ਇਕ ਅਣਪਛਾਤੀ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 15, 20 ਤੇ 21 ਜੁਲਾਈ ਲਈ ਹੋਇਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
