ਇਨ੍ਹਾਂ ਵਾਹਨਾਂ ਦੀ ਪਿੰਡਾਂ ''ਚ ਐਂਟਰੀ ਬੈਨ! ਪੰਚਾਇਤ ਨੇ ਜਾਰੀ ਕੀਤਾ ਅਨੋਖਾ ਫਰਮਾਨ
Sunday, Jul 12, 2026 - 05:37 PM (IST)
ਹਾਜੀਪੁਰ (ਜੋਸ਼ੀ)- ਬਲਾਕ ਅਤੇ ਥਾਣਾ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਪੱਤੀ ਨਾਮਨਗਰ (ਬੇਲਾ ਸਰਿਆਣਾਂ) ਦੇ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਇਕ ਅਹਿਮ ਮੀਟਿੰਗ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਪਿੰਡ ਦੀਆਂ ਸੜਕਾਂ 'ਤੇ ਚੱਲਣ ਵਾਲੇ ਓਵਰਲੋਡ ਵਾਹਨਾਂ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਕ ਵੱਡਾ ਅਤੇ ਸਰਵਸੰਮਤੀ ਨਾਲ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਜੋ ਸੜਕਾਂ ਪਿੰਡ ਜੱਟ ਬੇਲੀ ਤੋਂ ਢਾਡੇਕਟਵਾਲ ਅਤੇ ਪਿੰਡ ਕੌਡੂ ਬੇਲਾ ਤੋਂ ਢਾਡੇਕਟਵਾਲ ਨੂੰ ਆਪਸ 'ਚ ਜੋੜਦੀਆਂ ਹਨ, ਉਹ ਓਵਰਲੋਡ ਟਰਾਲੀਆਂ ਨਾਲ ਟੁੱਟ ਰਹੀਆਂ ਹਰ ਸੰਘਣੀ ਆਬਾਦੀ ਵਾਲੇ ਖੇਤਰ ਵਿੱਚੋਂ ਲੰਘਦੀਆਂ ਹਨ।
ਇਹ ਵੀ ਪੜ੍ਹੋ: Pinkoo TV ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਬੀਮਾਰੀਆਂ ਤੋਂ ਇੰਝ ਬਚਾਉਣਗੀਆਂ ਘਰ 'ਚ ਉਗਾਈਆਂ ਸਬਜ਼ੀਆਂ
ਇਨ੍ਹਾਂ ਸੜਕਾਂ 'ਤੇ ਸਕੂਲੀ ਬੱਸਾਂ ਅਤੇ ਆਮ ਲੋਕਾਂ ਦੀ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ। ਅਜਿਹੇ 'ਚ ਇਥੋਂ ਲੰਘਣ ਵਾਲੇ ਓਵਰਲੋਡ ਟਰਾਲੇ ਅਤੇ ਟਰਾਲੀਆਂ ਹਰ ਵੇਲੇ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੇ ਖ਼ਤਰੇ ਨੂੰ ਸੱਦਾ ਦਿੰਦੇ ਹਨ। ਇਨ੍ਹਾਂ ਸੜਕਾਂ ਤੋਂ ਕਿਸੇ ਵੀ ਓਵਰਲੋਡ ਟਰਾਲੀ ਜਾਂ ਟਰਾਲੇ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਵਾਹਨ ਨੂੰ ਮੌਕੇ 'ਤੇ ਹੀ ਖਾਲੀ ਕਰਵਾ ਲਿਆ ਜਾਵੇਗਾ।
ਇਹ ਵੀ ਪੜ੍ਹੋ: Punjab: ਖੇਡ-ਖੇਡ 'ਚ ਵਾਪਰਿਆ ਵੱਡਾ ਹਾਦਸਾ! ਕ੍ਰਿਕਟ ਬੈਟ ਲੱਗਣ ਨਾਲ ਜਵਾਕ ਦੀ ਮੌਤ
ਸਕੂਲ ਦੀ ਆਵਾਜਾਈ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਾਲ-ਵਾਹਨ (ਟਰਾਲੀ) ਦੇ ਲੰਘਣ 'ਤੇ ਪੂਰਨ ਪਾਬੰਦੀ ਰਹੇਗੀ। ਸੜਕਾਂ ਤੋਂ ਸਿਰਫ਼ ਡੇਢ ਸੈਂਕੜਾ ਤੱਕ ਹੀ ਮਾਲ ਲਿਜਾਇਆ ਜਾ ਸਕੇਗਾ। ਇਸ ਲਈ ਚਾਲਕ ਕੋਲ ਕਰੈਸ਼ਰ ਦੀ ਪਰਚੀ ਹੋਣੀ ਲਾਜ਼ਮੀ ਹੈ। ਜੇਕਰ ਕਿਸੇ ਸਥਾਨਕ ਵਿਅਕਤੀ ਨੂੰ ਲੋੜ ਹੈ ਤਾਂ ਉਹ ਆਪਣੇ ਪਿੰਡ ਦੇ ਸਰਪੰਚ ਤੋਂ ਲਿਖਤੀ ਮਨਜ਼ੂਰੀ ਵਿਖਾ ਕੇ ਹੀ ਲੰਘ ਸਕਦਾ ਹੈ। ਪੰਚਾਇਤ ਵੱਲੋਂ ਲਏ ਗਏ ਇਸ ਅਹਿਮ ਫ਼ੈਸਲੇ ਦੀਆਂ ਕਾਪੀਆਂ ਅਗਲੇਰੀ ਕਾਰਵਾਈ ਅਤੇ ਸਹਿਯੋਗ ਲਈ ਐੱਸ. ਐੱਚ. ਓ. ਹਾਜੀਪੁਰ, ਐੱਸ. ਡੀ. ਐੱਮ. ਮੁਕੇਰੀਆਂ ਅਤੇ ਡੀ. ਸੀ. ਹੁਸ਼ਿਆਰਪੁਰ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤੀਆਂ ਗਈਆਂ ਹਨ ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਜਿਮ ਟਰੇਨਰ 'ਤੇ ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
