ਹਾਜੀਪੁਰ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰਾਲੀ ਦਾ ਡਾਲਾ ਖੁੱਲ੍ਹਣ ਨਾਲ 1 ਦੀ ਮੌਤ

Saturday, Jul 25, 2026 - 01:23 PM (IST)

ਹਾਜੀਪੁਰ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰਾਲੀ ਦਾ ਡਾਲਾ ਖੁੱਲ੍ਹਣ ਨਾਲ 1 ਦੀ ਮੌਤ

ਹਾਜੀਪੁਰ (ਜੋਸ਼ੀ)-ਹਾਜੀਪੁਰ ਦੇ ਨੇੜਲੇ ਪਿੰਡ ਸੈਦੋਂ ਨੌਸ਼ਹਿਰਾ ਅਤੇ ਸਰਿਆਣਾ ਦੇ ਵਿਚਕਾਰ ਇਕ ਟਰੈਕਟਰ-ਟਰਾਲੀ ਦਾ ਡਾਲਾ ਖੁੱਲ੍ਹਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ।  ਪ੍ਰਾਪਤ ਜਾਣਕਾਰੀ ਮੁਤਾਬਕ ਬਲਾਕ ਹਾਜੀਪੁਰ ਦੇ ਪਿੰਡ ਮਰੂਲਾ ਦਾ ਇਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨਾਲ ਟਰੈਕਟਰ-ਟਰਾਲੀ 'ਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਪਿੰਡ ਪਰਾਲ ਵਿਖੇ ਅਫ਼ਸੋਸ ਪ੍ਰਗਟਾਉਣ (ਮਾਤਮ) ਲਈ ਜਾ ਰਿਹਾ ਸੀ। ਜਦੋਂ ਇਹ ਟਰਾਲੀ ਪਿੰਡ ਸੈਦੋਂ ਨੌਸ਼ਹਿਰਾ ਅਤੇ ਸਰਿਆਣਾ ਦੇ ਵਿਚਕਾਰ ਪੁੱਜੀ ਤਾਂ ਅਚਾਨਕ ਟਰਾਲੀ ਦੇ ਡਾਲੇ ਦਾ ਸੰਗਲ ਖੁੱਲ੍ਹ ਗਿਆ। 

ਇਹ ਵੀ ਪੜ੍ਹੋ: ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ

ਡਾਲੇ 'ਤੇ ਬੈਠੀਆਂ ਸਵਾਰੀਆਂ ਹੇਠਾਂ ਡਿੱਗ ਪਈਆਂ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ। ਘਟਨਾ ਤੋਂ ਤੁਰੰਤ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਹਸਪਤਾਲ 'ਚ ਬਖ਼ਸ਼ੀਸ਼ ਸਿੰਘ ਪੁੱਤਰ ਗੁਰਬਖਸ਼ ਸਿੰਘ, ਵਾਸੀ ਮਰੂਲਾ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਪੰਜ ਜ਼ਖ਼ਮੀਆਂ ਦਾ ਇਲਾਜ ਅਤੇ ਮੱਲ੍ਹਮ-ਪੱਟੀ ਕਰਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ ਵੱਡਾ ਫ਼ੈਸਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News