ਜ਼ਮੀਨ ''ਤੇ ਕਬਜ਼ਾ ਕਰਨ ਤੇ ਧਮਕੀਆਂ ਦੇਣ ਦਾ ਆਪਣੀ ਭੈਣ ''ਤੇ ਔਰਤ ਨੇ ਲਾਇਆ ਦੋਸ਼, ਮਾਮਲਾ ਦਰਜ
Wednesday, Jul 15, 2026 - 12:37 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿੰਡ ਤਲਵੰਡੀ ਸੱਲਾ ਵਿਚ ਦੋ ਭੈਣਾਂ 'ਚ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਔਰਤ ਨੇ ਆਪਣੀ ਭੈਣ 'ਤੇ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ ਅਤੇ ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ 'ਚ ਇੰਝ ਕੀਤਾ 7 ਕਰੋੜ ਰੁਪਏ ਦਾ ਮੋਬਾਇਲ ਸਕੈਮ
ਐਡੀਸ਼ਨਲ ਐੱਸ. ਐੱਚ. ਓ. ਜਗਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਸਤਨਾਮ ਕੌਰ ਪਤਨੀ ਸਵਰਗਵਾਸੀ ਰਾਜਵਿੰਦਰ ਸਿੰਘ ਵਾਸੀ ਤਲਵੰਡੀ ਸੱਲਾ ਦੇ ਬਿਆਨ ਦੇ ਆਧਾਰ 'ਤੇ ਉਸ ਦੀ ਹੀ ਭੈਣ ਮਨਜੀਤ ਕੌਰ ਪਤਨੀ ਦਲੀਪ ਸਿੰਘ ਵਾਸੀ ਮੀਰਾਪੁਰ ਖ਼ਿਲਾਫ਼ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਸਤਨਾਮ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨੇ 15 ਮਰਲੇ ਜਗ੍ਹਾ ਦੀ ਰਜਿਸਟਰੀ 17 ਮਾਰਚ ਨੂੰ ਉਸ ਦੇ ਨਾਮ 'ਤੇ ਕਰਵਾਈ ਸੀ ਅਤੇ ਉਸ ਦਾ ਇੰਤਕਾਲ ਵੀ ਉਸ ਦੇ ਨਾਮ ਹੋ ਚੁੱਕਾ ਹੈ। ਇਸ ਦੇ ਬਾਵਜੂਦ ਉਸ ਦੀ ਭੈਣ ਮਨਜੀਤ ਕੌਰ ਇਸ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਕੇ ਬੈਠੀ ਹੈ ਅਤੇ ਉਸ ਨੂੰ ਘਰ ਵੜਨ ਨਹੀਂ ਦਿੰਦੀ। ਉਸ ਨੂੰ ਧਮਕੀਆਂ ਦਿੰਦੀ ਹੈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਟਵਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ! ਰੰਗੇ ਹੱਥੀਂ ਹੋਇਆ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
