ਅਣਪਛਾਤੇ ਵਿਅਕਤੀਆਂ ਨੇ 41.580 ਟੱਨ ਸਰੀਏ ਸਮੇਤ ਟਰਾਲੇ ਦੇ ਡਰਾਈਵਰ ਨੂੰ ਕੀਤਾ ਅਗਵਾ
Thursday, Jul 16, 2026 - 06:43 PM (IST)
ਦਸੂਹਾ (ਝਾਵਰ)-ਥਾਣਾ ਦਸੂਹਾ ਅਧੀਨ ਰਾਸ਼ਟਰੀ ਰਾਜ ਮਾਰਗ ਉੱਚੀ ਬੱਸੀ ਵਿਖੇ ਤੜਕਸਾਰ ਤਿੰਨ ਸਕਾਰਪੀਓ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਸਰੀਏ ਨਾਲ ਭਰਿਆ ਟਰੱਕ ਡਰਾਈਵਰ ਸਮੇਤ ਅਗਵਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਮੁਖੀ ਦਸੂਹਾ ਦਲਜੀਤ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਰਕੇਸ਼ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟਰਾਲੇ ਦਾ ਡਰਾਈਵਰ ਜਤਿੰਦਰ ਪੁੱਤਰ ਮਹਾਂਵੀਰ ਸਿੰਘ ਨਿਵਾਸੀ ਸ਼ਪਰੋਲਾ ਜ਼ਿਲ੍ਹਾ ਗੌਤਮ ਉੱਤਰ ਪ੍ਰਦੇਸ਼ ਨੇ ਆਪਣੇ ਬਿਆਨ ’ਚ ਕਿਹਾ ਕਿ ਉਸ ਨੇ ਦਿੱਲੀ ਤੋਂ 25 ਐੱਮ. ਐੱਮ. ਸਰੀਆ ਜੋ 41.580 ਟੱਨ ਸੀ ਲੈ ਕੇ ਲੇ-ਲੱਦਾਖ ਜਾ ਰਿਹਾ ਸੀ ਤਾਂ ਜਦੋਂ ਸਰੀਏ ਨਾਲ ਭਰਿਆ ਟਰੱਕ ਉੱਚੀ ਬੱਸੀ ਪਹੁੰਚਿਆ ਤਾਂ ਸਕਾਰਪੀਓ ਸਵਾਰ ਗੱਡੀ ’ਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਟਰਾਲੇ ਦੇ ਮੂਹਰੇ ਗੱਡੀ ਲਾ ਲਈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚੋਂ ਅਗਵਾ ਕਰਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ
ਉਕਤ ਵਿਅਕਤੀਆਂ ’ਚੋਂ ਇਕ ਵਿਅਕਤੀ ਨੇ ਟਰਾਲੇ ਨੂੰ ਪਿੱਛੇ ਨੂੰ ਮੋੜਿਆ ਤੇ ਬਾਕੀ 2 ਵਿਅਕਤੀਆਂ ਨੇ ਉਸ ਨੂੰ ਡਰਾ ਧਮਕਾ ਕੇ ਫੜ੍ਹ ਲਿਆ ਜਦਕਿ ਉਹ ਟਰੱਕ ਕਸਬਾ ਘਨੌਲੀ ਰੋਪੜ ਨਜ਼ਦੀਕ ਪਹੁੰਚੇ ਤਾਂ ਉਸ ਨੂੰ ਉਨ੍ਹਾਂ ਨੇ ਹੇਠਾਂ ਉਤਾਰ ਦਿੱਤਾ ਅਤੇ ਆਪ ਟਰਾਲਾ ਲੈ ਕੇ ਫਰਾਰ ਹੋ ਗਏ। ਥਾਣਾ ਮੁਖੀ ਦਲਜੀਤ ਸਿੰਘ ਦੱਸਿਆ ਕਿ ਇਸ ਸਬੰਧੀ ਟਰਾਲੇ ਦੇ ਡਰਾਈਵਰ ਜਤਿੰਦਰ ਪੁੱਤਰ ਮਹਾਂਵੀਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ, ਭਰੇ ਟਰਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
