ਮਾਈਨਿੰਗ ਟਿੱਪਰ ਵੱਡੇ ਪੱਧਰ ''ਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਕਰ ਰਹੇ ਟੈਕਸ ਚੋਰੀ: ਨਿਮਿਸ਼ਾ ਮਹਿਤਾ

Thursday, Jul 16, 2026 - 03:29 PM (IST)

ਮਾਈਨਿੰਗ ਟਿੱਪਰ ਵੱਡੇ ਪੱਧਰ ''ਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਕਰ ਰਹੇ ਟੈਕਸ ਚੋਰੀ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਗੜ੍ਹਸ਼ੰਕਰ ਹਲਕੇ 'ਚ ਮਾਈਨਿੰਗ ਦੀ ਰੋਇਲਿਟੀ ਫ਼ੀਸ ਇਕੱਠੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਠੇਕੇਦਾਰੀ ਸਿਸਟਮ ਨੂੰ ਆੜੇ ਹੱਥੀ ਲੈਂਦੇ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਾਤਾ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਰਾਹੀਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਣ ਵਾਲੇ ਮਾਈਨਿੰਗ ਮਟੀਰੀਅਲ ਤੇ ਟਿੱਪਰ ਵੱਡੇ ਪੱਧਰ 'ਤੇ ਰੋਇਲਿਟੀ ਫ਼ੀਸ ਦੀ ਚੋਰੀ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਇਸ ਤਰੀਕੇ ਲੁੱਟ ਕਰਵਾਈ ਜਾ ਰਹੀ ਹੈ। 

ਭਾਜਪਾ ਆਗੂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਗੱਡੀਆਂ ਤੋਂ ਟੈਕਸ ਵਸੂਲੀ ਲਈ ਠੇਕੇਦਾਰਾਂ ਵੱਲੋਂ ਤਿੰਨ ਐਂਟਰੀ ਦੀਆਂ ਥਾਵਾਂ 'ਤੇ ਫ਼ੀਸ ਇਕੱਠੀ ਕਰਨ ਲਈ ਨਿੱਜੀ ਬੰਦੇ ਠੇਕੇਦਾਰੀ ਪ੍ਰਣਾਲੀ ਤਹਿਤ ਬਿਠਾਏ ਗਏ ਹਨ, ਜਿਸ ਐਂਟਰੀ ਪੁਆਇੰਟ 'ਤੇ ਪਹਿਲੇ ਇਕ ਦਿਨ ਦੀ ਵਸੂਲੀ ਲੱਖਾਂ ਰੁਪਏ 'ਚ ਹੁੰਦੀ ਸੀ, ਅੱਜ ਉਹ ਹਜ਼ਾਰਾਂ ਵਿਚ ਰਹਿ ਗਈ ਹੈ ਕਿਉਂਕਿ ਪਹਿਲਾਂ ਮਾਈਨਿੰਗ ਵਾਲੇ ਇਕ ਟਿੱਪਰ ਤੋਂ 3 ਹਜ਼ਾਰ ਰੁਪਏ ਪ੍ਰਤੀ ਟਿੱਪਰ ਵਸੂਲੀ ਕੀਤੀ ਜਾਂਦੀ ਸੀ ਅਤੇ ਹੁਣ ਟਰਾਂਸਪੋਰਟਰ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਸਿਰਫ਼ ਇਕ ਹਜ਼ਾਰ ਰੁਪਏ ਵਸੂਲਿਆ ਜਾਂਦਾ ਹੈ ਅਤੇ ਸਰਕਾਰੀ ਖ਼ਜ਼ਾਨੇ ਨੂੰ ਵੱਡੇ ਪੱਧਰ 'ਤੇ ਚੰਪਤ ਲਗਾਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਪਿਓ 'ਤੇ ਪੁੱਤ ਨੇ ਇੱਟਾਂ ਮਾਰ-ਮਾਰ ਕੀਤਾ ਅੱਧਮਰਿਆ, ਪੰਜਾਬ ਦੀ ਇਹ ਵੀਡੀਓ ਵੇਖ ਖੜ੍ਹੇ ਹੋਣਗੇ ਰੌਂਗਟੇ

ਉਨ੍ਹਾਂ ਦੱਸਿਆ ਕਿ ਪਹਿਲਾਂ ਤਹਿਸੀਲ ਗੜ੍ਹਸ਼ੰਕਰ ਤੋਂ ਰੋਜ਼ਾਨਾ ਲੱਖਾਂ ਰੁਪਏ 'ਚ ਮਾਈਨਿੰਗ ਗੱਡੀਆਂ ਦਾ ਟੈਕਸ ਵਸੂਲਿਆ ਜਾਂਦਾ ਸੀ ਪਰ ਅੱਜ ਇਹ ਸਿਰਫ਼ 30 ਤੋਂ 40 ਹਜ਼ਾਰ ਰੁਪਏ ਰਹਿ ਗਿਆ ਹੈ ਜੋ ਆਪਣੇ ਆਪ ਵਿਚ ਸਪਸ਼ੱਟ ਪ੍ਰਮਾਣ ਹੈ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੱਡੇ ਪੱਧਰ 'ਤੇ ਘਾਟਾ ਪੁਆ ਕੇ ਖ਼ਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ। 

ਭਾਜਪਾ ਆਗੂ ਨੇ ਕਿਹਾ ਕਿ ਇਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੋਟਾਂ ਤੋਂ ਪਹਿਲਾਂ ਮਾਈਨਿੰਗ ਤੋਂ ਵਸੂਲੀ ਨਾਲ ਖ਼ਜ਼ਾਨੇ ਭਰਨ ਦਾ ਵਾਅਦਾ ਕੀਤਾ, ਉਥੇ ਹੀ ਦੂਜੇ ਪਾਸੇ ਵੋਟਾਂ ਦਾ ਸਮਾਂ ਨੇੜੇ ਆਉਂਦੇ ਵੇਖ ਇਸ ਸਰਕਾਰ ਨੇ ਠੇਕੇਦਾਰੀ ਵਾਲਾ ਸਿਸਟਮ ਲਾਗੂ ਕਰਕੇ ਸਰਕਾਰ ਨਾਲ ਵੱਡਾ ਧੋਖਾ ਕੀਤਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੀ ਸਰਕਾਰ ਆਪ ਖਜ਼ਾਨੇ ਨੂੰ ਘਾਟਾ ਪੁਆ ਰਹੀ ਹੈ ? ਉਨ੍ਹਾਂ ਕਿਹਾ  ਕਿ ਮਾਈਨਿੰਗ ਵਿਭਾਗ ਦੇ ਅਫ਼ਸਰਾਂ ਦੀ ਵੀ ਇਸ ਰੋਜ਼ਾਨਾ ਹੋਣ ਵਾਲੀ ਚੋਰੀ ਵਿਚ ਪੂਰੀ ਸ਼ਮੂਲੀਅਤ ਹੈ, ਇਸ ਲਈ ਉਹ ਇਸ 'ਤੇ ਸ਼ਿਕੰਜਾ ਕੱਸਣ ਦੀ ਬਜਾਏ ਹੁਣ ਤੱਕ ਇਸ ਮੁੱਦੇ 'ਤੇ ਅੱਖਾਂ ਮੀਟੀ ਬੈਠੇ ਹਨ। 

ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ ਸ਼ੁਰੂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News