'ਆਪ' ਆਗੂ ਬਲਵਿੰਦਰ ਦੇ ਕਤਲ ਮਾਮਲੇ 'ਚ ਖ਼ੁਲਾਸਾ! ਸਾਬਕਾ SHO ਨਾਗਰਾ ਦੇ ਮੋਬਾਇਲ ਨੇ ਖੋਲ੍ਹੇ ਰਾਜ਼
Friday, Jul 24, 2026 - 03:57 PM (IST)
ਹੁਸ਼ਿਆਰਪੁਰ/ਟਾਂਡਾ ਉੜਮੁੜ- ਟਾਂਡਾ ਦੇ ਪਿੰਡ ਮਿਆਣੀ ਵਿਚ 15 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਦੇ ਕਤਲ ਦੀ ਸਾਜਿਸ਼ ਅਮਰੀਕਾ ਵਿਚ ਰਚੀ ਗਈ ਸੀ। ਇਸ ਦੇ ਲਈ ਇਕ ਕਰੋੜ ਰੁਪਏ ਸੁਪਾਰੀ ਵੀ ਦਿੱਤੀ ਗਈ ਸੀ। ਇਹ ਖ਼ੁਲਾਸਾ ਅਮਰੀਕਾ ਜਾਂਚ ਏਜੰਸੀ ਐੱਫ਼. ਬੀ. ਆਈ. ਦੇ ਹੱਥ ਲੱਗੀ ਗੈਂਗਸਟਰ ਗੁਰਲਾਲ ਦੀ ਮੋਬਾਇਲ ਚੈਟ ਹਿਸਟਰੀ ਤੋਂ ਹੋਇਆ ਹੈ। ਕਤਲ ਮਗਰੋਂ ਗੁਰਲਾਲ ਨੂੰ ਸੁਪਾਰੀ ਦੀ ਪੇਮੈਂਟ ਵੀ ਟਰਾਂਸਫਰ ਕਰ ਦਿੱਤੀ ਗਈ ਸੀ। ਟਾਂਡਾ ਪੁਲਸ ਇਸ ਕਤਲ ਕਾਂਡ 'ਚ ਹੁਣ ਤੱਕ 6 ਗ੍ਰਿਫ਼ਤਾਰੀਆਂ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ 18 ਜੁਲਾਈ ਨੂੰ ਐੱਫ਼. ਆਈ. ਆਰ. ਵਿਚ ਜਬਰਨ ਵਸੂਲੀ ਅਤੇ ਰਿਸ਼ਵਤਖੋਰੀ ਦੀਆਂ ਧਾਰਾਵਾਂ ਜੋੜ ਕੇ ਸਾਬਕਾ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਨਾਗਰਾ ਨੂੰ 14 ਦਿਨ ਦੀ ਹਿਰਾਸਤ ਵਿਚ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਹੈ। ਪੁਲਸ ਭਾਵੇਂ ਇਹ ਮੰਨ ਰਹੀ ਹੈ ਕਿ ਸਾਬਕਾ ਐੱਸ. ਐੱਚ. ਓ. ਨੇ 16 ਲੱਖ ਰੁਪਏ ਦੀ ਫਿਰੌਤੀ ਵਸੂਲੀ ਸੀ ਪਰ ਚਾਰ ਦਿਨਾਂ ਦੇ ਪੁਲਸ ਰਿਮਾਂਡ ਦੇ ਬਾਵਜੂਦ ਦੋਸ਼ੀ ਐੱਸ. ਐੱਚ. ਓ. ਕੋਲੋਂ 16 ਲੱਖ ਰੁਪਏ ਵਿਚੋਂ ਇਕ ਪੈਸਾ ਤੱਕ ਬਰਾਮਦ ਨਹੀਂ ਕਰਵਾਇਆ ਜਾ ਸਕਿਆ ਹੈ।

ਇਹ ਵੀ ਪੜ੍ਹੋ: ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਾਂਚ ਦੌਰਾਨ 16 ਲੱਖ ਰੁਪਏ ਸਾਬਕਾ ਐੱਸ. ਐੱਚ. ਓ. ਨੂੰ ਪਹੁੰਚਾਉਣ ਵਾਲੇ ਗਵਾਹ ਅਤੇ ਫੋਰੈਂਸਿਕ ਸਬੂਤ ਪੁਲਸ ਦੇ ਹੱਥ ਲੱਗ ਚੁੱਕੇ ਹਨ। ਦੂਜੇ ਪਾਸੇ ਚਰਨਜੀਤ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਉਸ ਦਾ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਐੱਸ. ਐੱਚ. ਓ. ਨੇ ਉਸ ਨੂੰ ਡਰਾ ਕੇ 56 ਲੱਖ ਰੁਪਏ ਲਏ ਹਨ। ਪੁਲਸ ਦੀ ਜਾਂਚ ਵਿਚ ਸਾਬਕਾ ਐੱਸ. ਐੱਚ. ਓ. ਦਾ ਇਕ ਕਰੀਬੀ ਵੀ ਰਡਾਰ 'ਤੇ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਕੀ ਦੇ 40 ਲੱਖ ਰੁਪਏ ਉਸੇ ਕਰੀਬੀ ਕੋਲ ਹੋ ਸਕਦੇ ਹਨ।

ਇਕ ਹੋਰ ਐੱਫ਼. ਬੀ. ਆਈ. ਜਿੱਥੇ ਐੱਨ. ਆਰ. ਆਈ. ਚਰਨਜੀਤ ਸਿੰਘ ਨੂੰ ਇਸ ਪੂਰੇ ਮਾਮਲੇ ਵਿਚ ਪੀੜਤ ਮੰਨ ਰਹੀ ਹੈ, ਉਥੇ ਹੀ ਟਾਂਡਾ ਪੁਲਸ ਨੇ ਕਤਲ ਦੀ ਸਾਜਿਸ਼ ਵਿਚ ਰਿਟਾਇਰਡ ਏ. ਐੱਸ. ਆਈ. ਅਤੇ ਐੱਨ. ਆਰ. ਆਈ. ਚਰਨਜੀਤ ਸਿੰਘ ਨੂੰ ਦੋਸ਼ੀ ਦੇ ਤੌਰ 'ਤੇ ਨਾਮਜ਼ਦ ਕੀਤਾ ਹੋਇਆ ਹੈ। ਮਾਮਲਾ ਹਾਈਪ੍ਰੋਫਾਈਲ ਹੋਣ ਕਾਰਨ ਹੁਸ਼ਿਆਰਪੁਰ ਤੋਂ ਲੈ ਕੇ ਇਸ ਰਿਸ਼ਵਤ ਕਾਂਡ ਦੀ ਜਾਂਚ ਕਰ ਰਹੇ ਐੱਸ. ਪੀ. ਵਿਨੀਤ ਅਹਿਲਾਵਤ ਚੁੱਪੀ ਸਾਧੇ ਹੋਏ ਹਨ। ਉਧਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਐੱਫ਼. ਬੀ. ਆਈ. ਦੀ ਜਾਂਚ ਨਾਲ ਜੁੜਿਆ ਕੋਈ ਅਪਰਾਧਕ ਦਸਤਾਵੇਜ਼ ਨਹੀਂ ਪਹੁੰਚਿਆ ਹੈ। ਹਾਲਾਂਕਿ ਪੁਲਸ ਦੀ 15 ਦਿਨ ਦੀ ਜਾਂਚ ਵਿਚ ਇਹ ਸਾਫ਼ ਹੋ ਸਕਿਆ ਹੈ ਕਿ ਸਾਬਕਾ ਐੱਸ. ਐੱਚ. ਓ. ਨਾਗਰਾ ਨੇ ਚਰਨਜੀਤ ਸਿੰਘ ਨੂੰ ਡਰਾ ਕੇ 16 ਲੱਖ ਰੁਪਏ ਦੀ ਜਬਰਨ ਵਸੂਲੀ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਮੋਬਾਇਲ ਤੋਂ ਚੈਟ ਡਿਲੀਟ, ਫੋਰੈਂਸਿਕ ਲੈਬ ਵਿਚ ਭੇਜਣਗੇ ਫੋਨ
ਸਾਬਕਾ ਐੱਸ. ਐੱਚ. ਓ. ਦੇ ਮੋਬਾਇਲ ਤੋਂ ਚਰਨਜੀਤ, ਗੈਂਗਸਟਰ ਗੁਰਲਾਲ ਅਤੇ ਹੋਰ ਗੁਰਗਿਆਂ ਦੇ ਸੰਪਰਕ ਨੰਬਰ ਮਿਲੇ ਹਨ ਪਰ ਮਾਮਲੇ ਨਾਲ ਜੁੜੀ ਚਰਨਜੀਤ ਸਿੰਘ ਅਤੇ ਗੁਰਲਾਲ ਦਰਮਿਆਨ ਦੀ ਵਟਸਐਪ ਟੈਕਸਟ ਚੈਟਿੰਗ ਡਿਲੀਟ ਪਾਈ ਗਈ ਹੈ। ਪੁਲਸ ਬਰਾਮਦ ਕੀਤੇ ਗਏ ਫੋਨ ਦੀ ਫੋਰੈਂਸਿਕ ਜਾਂਚ ਕਰਵਾ ਰਹੀ ਹੈ ਤਾਂਕਿ ਇਹ ਪੁਸ਼ਟੀ ਹੋ ਸਕੇ ਕਿ ਫੋਨ ਸਾਬਕਾ ਐੱਸ. ਐੱਚ. ਓ. ਦਾ ਹੀ ਹੈ ਜਾਂ ਜਾਂਚ ਟੀਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਡਿਲੀਟ ਡਾਟਾ ਨੂੰ ਰਿਕਵਰ ਕਰਨ ਲਈ ਮੋਬਾਇਲ ਜਲਦੀ ਹੀ ਸਟੇਟ ਫੋਰੈਂਸਿਕ ਲੈਬ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਬਦਲੇਗੀ ਜਲੰਧਰ ਸਿਟੀ ਸਟੇਸ਼ਨ ਦੀ ਨੁਹਾਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
