ਮਿਲਾਪ ਚੌਂਕ ਨੇੜੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੁੱਟੀ ਲੱਖਾਂ ਦੀ ਨਕਦੀ

02/19/2024 1:09:13 PM

ਜਲੰਧਰ (ਸੋਨੂੰ)- ਜਲੰਧਰ ਦੇ ਮਿਲਾਪ ਚੌਂਕ ਨੇੜੇ ਸਥਿਤ ਇਕ ਇਲੈਕਟ੍ਰੀਕਲ ਦੀ ਦੁਕਾਨ 'ਚ ਦੇਰ ਰਾਤ ਦੋ ਚੋਰਾਂ ਨੇ ਚੰਦ ਮਿੰਟਾਂ 'ਚ ਦੁਕਾਨ ਦੇ ਤਾਲੇ ਖੋਲ੍ਹ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ 3 ਤੋਂ 3.25 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਪੁਲਸ ਇਸ ਚੋਰੀ ਦਾ ਮਾਮਲਾ ਸੁਲਝਾਉਣ ਵਿੱਚ ਜੁਟੀ ਹੈ।

PunjabKesari

ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਇਸ ਚੋਰੀ ਦੀ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਹ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਪਹਿਲਾਂ ਤੋਂ ਹੀ ਖੁੱਲ੍ਹਾ ਸੀ ਅਤੇ ਅੰਦਰਲੇ ਸ਼ੀਸ਼ੇ ਦੇ ਦਰਵਾਜ਼ੇ ਦਾ ਤਾਲਾ ਵੀ ਖੁੱਲ੍ਹਾ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕੁਝ ਹੀ ਮਿੰਟਾਂ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਅਤੇ ਤਿੰਨ ਤੋਂ ਸਵਾ ਤਿੰਨ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਨਾਲ ਹੀ ਉਨ੍ਹਾਂ ਦਾ ਮਕਾਨ ਵੀ ਹੈ ਅਤੇ ਸ਼ਨੀਵਾਰ ਤੱਕ ਵਿਕਰੀ ਦੇ ਪੈਸੇ ਦੁਕਾਨ ਵਿੱਚ ਰੱਖੇ ਸਨ ਤਾਂ ਜੋ ਸੋਮਵਾਰ ਨੂੰ ਬੈਂਕ ਵਿੱਚ ਪੈਸੇ ਜਮ੍ਹਾ ਕਰਵਾ ਸਕਣ।

PunjabKesari

ਇਹ ਵੀ ਪੜ੍ਹੋ: ਮਨੀਲਾ ’ਚ ਕਪੂਰਥਲਾ ਵਾਸੀ ਨੌਜਵਾਨ ਸ਼ੱਕੀ ਹਾਲਾਤ ’ਚ ਲਾਪਤਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਚੋਰੀ ਦੀ ਘਟਨਾ ਬਾਰੇ ਕੁਝ ਸਮਾਂ ਪਹਿਲਾਂ ਪਤਾ ਲੱਗਾ ਸੀ ਅਤੇ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਦੁਕਾਨਦਾਰ ਨੇ ਕਰੀਬ 3.30 ਲੱਖ ਰੁਪਏ ਦੀ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਹੈ, ਫਿਲਹਾਲ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਵਿਚ ਜੁਟੇ ਹੋਏ ਹਨ। 

PunjabKesari

ਇਹ ਵੀ ਪੜ੍ਹੋ: ਪੰਜਾਬ ਐਗਰੋ ਦਾ ਵੱਡਾ ਫ਼ੈਸਲਾ, ਮਿਡ-ਡੇ-ਮੀਲ ਲਈ ਸੂਬੇ ਦੇ ਸਕੂਲਾਂ 'ਚ ਭੇਜੇਗੀ ਕਿੰਨੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News