ਲੁਧਿਆਣਾ ਸਥਿਤ Lovely Gadget ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Saturday, Dec 14, 2024 - 12:10 PM (IST)
ਲੁਧਿਆਣਾ (ਰਾਜ): ਸੁਭਾਨੀ ਬਿਲਡਿੰਗ ਚੌਕ 'ਤੇ ਸਥਿਤ ਮੋਬਾਈਲ ਸ਼ੋਪ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋਰ ਕੇ ਅੰਦਰ ਵੜੇ। ਉਹ ਨਕਦੀ, ਵਿਦੇਸ਼ੀ ਕਰੰਸੀ ਤੇ 12 ਮੋਬਾਈਲ ਚੋਰੀ ਕਰ ਕੇ ਲੈ ਗਿਆ।
ਇਹ ਖ਼ਬਰ ਵੀ ਪੜ੍ਹੋ - 4 ਦਿਨ ਬੰਦ ਰਹੇਗਾ ਇੰਟਰਨੈੱਟ, ਕਿਸਾਨ ਅੰਦੋਲਨ ਕਾਰਨ ਜਾਰੀ ਹੋਏ ਹੁਕਮ
ਇਸ ਸਬੰਧੀ ਜਾਣਕਾਰੀ ਦੁਕਾਨ ਮਾਲਕ ਸਤਿੰਦਰਪਾਲ ਲਵਲੀ ਨੇ ਦੱਸਿਆ ਕਿ ਕਲਗੀਧਰ ਚੌਕ 'ਤੇ ਉਸ ਦੀ Lovely Gadget ਨਾਂ 'ਤੇ ਦੁਕਾਨ ਹੈ। ਖੰਭੇ ਤੋਂ ਹੁੰਦਾ ਹੋਇਆ ਚੋਰ ਛੱਤ 'ਤੇ ਚੜ੍ਹ ਗਿਆ। ਇਸ ਮਗਰੋਂ ਦੁਕਾਨ ਤੋਂ ਤਕਰੀਬਨ 5 ਹਜ਼ਾਰ ਕੈਸ਼, 20 ਹਜ਼ਾਰ ਡਾਲਰ ਤੇ 12 ਮੋਬਾਈਲ ਚੋਰੀ ਕਰ ਲਏ। ਸਵੇਰੇ ਜਦੋਂ ਦੁਕਾਨ 'ਤੇ ਆਏ ਤਾਂ ਕੈਸ਼ ਬਾਕਸ ਖਿਲ੍ਹਰਿਆ ਪਿਆ ਸੀ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਅਣਪਛਾਤੇ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8