ਸ਼ਮਸ਼ਾਨਘਾਟ ਦੀ ਗੋਲਕ ਤੋੜ ਕੇ ਚੋਰਾਂ ਨੇ ਨਕਦੀ ਕੀਤੀ ਚੋਰੀ

Friday, Dec 13, 2024 - 05:11 AM (IST)

ਗੁਰਦਾਸਪੁਰ (ਵਿਨੋਦ) - ਸਥਾਨਕ ਮੁਹੱਲਾ ਇਸਲਾਮਾਬਾਦ ਦੇ ਸ਼ਮਸ਼ਾਨਘਾਟ ਦੀਆਂ ਖਾਲੀ ਥਾਵਾਂ ਅਤੇ ਪਖਾਨੇ ਨਸ਼ੇੜੀਆਂ ਲਈ ਸੁਰੱਖਿਅਤ ਥਾਵਾਂ ਬਣਦੇ ਜਾ ਰਹੇ ਹਨ। ਬੀਤੀ ਰਾਤ ਚੋਰਾਂ ਨੇ ਸ਼ਮਸ਼ਾਨਘਾਟ ’ਚ ਰੱਖੀ ਗੋਲਕ ਦੇ ਤਾਲੇ ਤੋੜ ਕੇ ਉਸ ’ਚੋਂ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਇਸ ਸ਼ਮਸ਼ਾਨਘਾਟ ਬਾਰੇ ‘ਜਗ ਬਾਣੀ’ ਨੇ ਪਹਿਲਾਂ ਹੀ ਆਪਣੇ ਕਾਲਮਾਂ ’ਚ ਚਿਤਾਵਨੀ ਦਿੱਤੀ ਸੀ ਕਿ ਇਹ ਨਸ਼ਿਆਂ ਦਾ ਅੱਡਾ ਬਣ ਚੁੱਕਾ ਹੈ। 
  
ਇਸ ਸਬੰਧੀ ਸ਼ਮਸ਼ਾਨਘਾਟ ਦੇ ਸੇਵਾਦਾਰ ਸੰਜੀਵ ਮਹਾਜਨ ਨੇ ਦੱਸਿਆ ਕਿ ਉਸ ਦਾ ਭਰਾ ਸ਼ਮਸ਼ਾਨਘਾਟ ਕਮੇਟੀ ਦਾ ਮੈਨੇਜਰ ਸੀ, ਜਿਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹ ਉਸ ਦੀ ਮਾਨਸਿਕ ਸ਼ਾਂਤੀ ਲਈ ਸ਼ਮਸ਼ਾਨਘਾਟ ਦਾ ਪ੍ਰਬੰਧ ਦੇਖਦਾ ਹੈ। ਮ੍ਰਿਤਕ ਦੇ ਨਾਲ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਉਸ ਵੱਲੋਂ ਬਣਾਏ ਹਾਲ ’ਚ ਐੱਲ. ਈ. ਡੀ. ਬਲੱਬ ਲਗਾਏ ਗਏ ਹਨ ਪਰ ਉਹ ਵਾਰ-ਵਾਰ ਚੋਰੀ ਹੋ ਜਾਂਦੇ ਹਨ। ਚੋਰਾਂ ਨੇ ਟਾਇਲਟ ਦੀ ਟੂਟੀ ਅਤੇ ਬਾਹਰਲੇ ਵਾਸ਼ ਬੇਸਿਨ ਨੂੰ ਵੀ ਨਹੀਂ ਬਖਸ਼ਿਆ।

ਉਸ ਨੇ ਦੱਸਿਆ ਕਿ ਬੀਤੀ ਰਾਤ ਟੁੱਟੀ ਹੋਈ  ਗੋਲਕ ਨੂੰ 20 ਦਿਨਾਂ ਤੋਂ ਖੋਲ੍ਹਿਆ ਨਹੀਂ ਗਿਆ ਸੀ ਅਤੇ ਉਸ ’ਚੋਂ ਕਰੀਬ 10 ਤੋਂ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਮਸ਼ਾਨਘਾਟ ਕੋਲ ਪੱਕੇ ਤੌਰ ’ਤੇ ਪੁਲਸ ਦੀ ਗਸ਼ਤ ਕੀਤੀ ਜਾਵੇ।  


Inder Prajapati

Content Editor

Related News