ਟਾਇਰਾਂ ਦੀ ਦੁਕਾਨ ’ਚ ਚੋਰੀ ਕਰਨ ਵਾਲਾ ਗ੍ਰਿਫ਼ਤਾਰ
Monday, Dec 23, 2024 - 12:23 PM (IST)
ਡੇਰਾਬੱਸੀ (ਗੁਰਜੀਤ) : ਮੁਬਾਰਕਪੁਰ ਰਾਮਗੜ੍ਹ ਰੋਡ 'ਤੇ 4 ਦਸੰਬਰ ਰਾਤ ਨੂੰ ਟਾਇਰਾਂ ਦੀ ਦੁਕਾਨ ’ਚ ਚੋਰੀ ਕਰਨ ਵਾਲੇ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਮਾਸੀ ਕੋਲ ਕਿਰਾਏ ’ਤੇ ਰਹਿੰਦਾ ਸੀ। ਇਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਹੈ।
ਕੇਸ ਇੰਚਾਰਜ ਏ. ਐੱਸ. ਆਈ. ਜਗਤਪਾਲ ਨੇ ਦੱਸਿਆ ਕਿ ਮੁਬਾਰਕਪੁਰ ਵਿਖੇ ਜਸਪਾਲ ਸਿੰਘ ਦੀ ਟਾਇਰਾਂ ਦੀ ਦੁਕਾਨ ’ਚੋਂ ਕਰੀਬ 5 ਲੱਖ ਰੁਪਏ ਦੇ ਨਵੇਂ ਟਾਇਰ ਚੋਰੀ ਹੋ ਗਏ ਸਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਵਾਸੀ ਮਾਡਲ ਕਾਲੋਨੀ ਯਮੁਨਾਨਗਰ ਵਾਸੀ ਬਾਦਸ਼ਾਹ ਬਾਗ ਕਾਲੋਨੀ ਅੰਬਾਲਾ ਨੂੰ ਪਿੰਡ ਲਾਲੜੂ ਦੇ ਲੈਹਲੀ ਨੇੜਿਓਂ ਕਾਬੂ ਕਰ ਲਿਆ ਹੈ।