ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਨੂੰ ਬਣਾਇਆ ਨਿਸ਼ਾਨਾ, 1 ਲੱਖ ਤੇ ਮੋਬਾਈਲ ਫੋਨ ਲੁੱਟ ਹੋਏ ਫ਼ਰਾਰ

Tuesday, Dec 10, 2024 - 07:07 AM (IST)

ਸਿੱਧਵਾਂ ਬੇਟ (ਚਾਹਲ) : ਗਾਲਿਬ ਕਲਾਂ ਵਿਖੇ ਦਿਨ-ਦਿਹਾੜੇ 3 ਨਕਾਬਪੋਸ਼ ਲੁਟੇਰਿਆਂ ਨੇ ਕਰਜ਼ਾ ਦੇਣ ਵਾਲੀ ਕੰਪਨੀ ਦੇ ਕਰਿੰਦਿਆਂ ਤੋਂ 1 ਲੱਖ ਰੁਪਏ ਤੇ ਮੋਬਾਈਲ ਫੋਨ ਲੁੱਟ ਲਿਆ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਛਮਣ ਮੁਰਗਣ ਵਾਸੀ ਤਾਮਿਲਨਾਡੂ ਹਾਲ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਕਿਸਾਨ ਮਾਈਕ੍ਰੋ ਫਾਈਨਾਂਸ ਪ੍ਰਾਈਵੇਟ ਲਿਮ. ਕੰਪਨੀ ਲੁਧਿਆਣਾ ਵਿਚ ਰਿਕਵਰੀ ਕੁਲੈਕਸ਼ਨ ਦਾ ਕੰਮ ਕਰਦਾ ਹੈ। ਸਾਡੀ ਕੰਪਨੀ 5 ਹਜ਼ਾਰ ਰੁਪਏ ਤਕ ਦਾ ਕਰਜ਼ਾ ਦਿੰਦੀ ਹੈ।

ਇਹ ਵੀ ਪੜ੍ਹੋ : ਲਗਜ਼ਰੀ ਕਾਰ 'ਤੇ ਸਵਾਰ ਹੋ ਕੇ ਲੁੱਟ-ਖੋਹ ਕਰਨ ਵਾਲੀ ਔਰਤ ਸਣੇ 2 ਕਾਬੂ

ਉਸ ਨੇ ਦੱਸਿਆ ਕਿ ਕੰਪਨੀ ਨੇ ਗਾਲਿਬ ਕਲਾਂ ਦੇ 15 ਵਿਅਕਤੀਆਂ ਨੂੰ ਕਰਜ਼ਾ ਦਿੱਤਾ ਹੋਇਆ ਹੈ ਅਤੇ ਉਹ ਤੇ ਦਫਤਰ ਦਾ ਕਰਮਚਾਰੀ ਉਮੇਸ਼ ਯਾਦਵ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਅਤੇ ਹੋਰ ਲੋਕਾਂ ਨੂੰ ਕਰਜ਼ਾ ਦੇਣ ਲਈ 1 ਲੱਖ ਰੁਪਏ ਆਪਣੇ ਦਫਤਰ ਤੋਂ ਲੈ ਕੇ ਮੋਟਰਸਾਈਕਲ ’ਤੇ ਗਾਲਿਬ ਕਲਾਂ ਆਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਗਾਲਿਬ ਕਲਾਂ ਪੁੱਜੇ ਤਾਂ 3 ਨਕਾਬਪੋਸ਼ ਨੌਜਵਾਨਾਂ ਨੇ ਸਾਡਾ ਮੋਟਰਸਾਈਕਲ ਰੋਕ ਲਿਆ ਅਤੇ ਸਾਨੂੰ ਡਰਾ-ਧਮਕਾ ਕੇ 1 ਲੱਖ ਰੁਪਏ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।

ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਰਤੇਜ ਸਿੰਘ ਉਰਫ ਰਾਂਝਾ, ਬੂਰੀ ਪੁੱਤਰ ਜੈ ਹਿੰਦ ਵਾਸੀਅਨ ਗਾਲਿਬ ਕਲਾਂ ਅਤੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News