ਮਨਿਆਰੀ ਦੀ ਦੁਕਾਨ ਵਿਚ ਚੋਰੀ ਕਰਨ ਵਾਲੇ ਚੋਰ ਖਿਲਾਫ ਮਾਮਲਾ ਦਰਜ

10/11/2019 4:29:10 PM

ਭੋਗਪੁਰ (ਸੂਰੀ)—ਭੋਗਪੁਰ ਸ਼ਹਿਰ ਦੇ ਰੇਲਵੇ ਰੋਡ ਸਥਿਤ ਰਮੇਸ਼ ਜਨਰਲ ਸਟੋਰ 'ਚ ਹੋਈ ਚੋਰੀ ਦੇ ਸਬੰਧੀ 'ਚ ਪੁਲਸ ਵੱਲੋਂ ਅਣਪਛਾਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਰਮੇਸ਼ ਚੰਦਰ ਪੁੱਤਰ ਜਗਨਨਾਥ ਵਾਸੀ ਭੋਗਪੁਰ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਬੀਤੇ ਬੁੱਧਵਾਰ ਰਾਤ ਸਮੇਂ ਦੁਕਾਨ ਨੂੰ ਤਾਲੇ ਲਗਾ ਕੇ ਚਲੇ ਗਏ ਸਨ। ਜਦੋਂ ਉਨ੍ਹਾਂ ਨੇ ਵੀਰਵਾਰ ਸਵੇਰੇ ਦੁਕਾਨ ਖੋਲ੍ਹੀ ਤਾਂ ਦੁਕਾਨ ਅੰਦਰ ਸਾਮਾਨ ਖਿਲਰਿਆ ਹੋਇਆ ਸੀ। ਜਦੋਂ ਦੁਕਾਨ ਦੇ ਉਪਰ ਦੂਸਰੀ ਮੰਜਲ ਤੇ ਜਾ ਕੇ ਦੇਖਿਆ ਤਾਂ ਦੂਸਰੀ ਮੰਜਲ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ।

PunjabKesari

ਇਕ ਲੋਹੇ ਦਾ ਗੇਟ ਨਾ ਟੁੱਟਣ ਕਾਰਨ ਚੋਰ ਨੇ ਦੁਕਾਨ ਅੰਦਰ ਆਉਣ ਲਈ ਇਕ ਦੀਵਾਰ ਵੀ ਤੋੜ ਦਿੱਤੀ ਸੀ। ਦੁਕਾਨ 'ਚੋਂ ਨਵੇਂ ਨੋਟਾਂ ਦੇ ਹਾਰ, ਨਗਦੀ ਅਤੇ ਦੁਕਾਨ 'ਚੋਂ ਮਹਿੰਗੇ ਮੁੱਲ ਦਾ ਸਮਾਨ ਗਾਇਬ ਸੀ। ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੇ ਪਤਾ ਲੱਗਾ ਕਿ ਚੋਰੀ ਦੀ ਸਾਰੀ ਵਾਰਦਾਤ ਕੈਮਰਿਆਂ 'ਚ ਕੈਦ ਹੋ ਚੁੱਕੀ ਸੀ। ਚੋਰੀ ਦੀ ਵਾਰਦਾਤ ਦੇਣ ਵਾਲੇ ਚੋਰ ਵੱਲੋਂ ਦੁਕਾਨ 'ਚੋਂ ਕੀਤੀ ਗਈ। ਚੋਰੀ ਦੌਰਾਨ ਕੁੱਲ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸੀ.ਸੀ.ਟੀ.ਵੀ. ਫੁਟੇਜ 'ਚ ਇਕ ਚੋਰ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਹੋਇਆ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ। ਪੁਲਸ ਵੱਲੋਂ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੁਕਾਨ ਮਾਲਕਾਂ ਵੱਲੋਂ ਪੁਲਸ ਨੂੰ ਇਸ ਵਾਰਦਾਤ ਦੀ ਸਾਰੀ ਰਿਕਾਰਡਿੰਗ ਸੌਂਪ ਦਿੱਤੀ ਗਈ ਹੈ। ਪੁਲਸ ਵੱਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ।


Shyna

Content Editor

Related News