ਬ੍ਰਿਟਿਸ਼ ਮਿਊਜ਼ੀਅਮ ਤੋਂ ਲਗਭਗ 2,000 ਵਸਤੂਆਂ ਦੀ ਕਥਿਤ ਚੋਰੀ ਮਾਮਲਾ, ਸਾਬਕਾ ਕਿਊਰੇਟਰ ''ਤੇ ਮੁਕੱਦਮਾ ਦਾਇਰ
Wednesday, Mar 27, 2024 - 02:58 PM (IST)
ਲੰਡਨ (ਯੂ. ਐੱਨ. ਆਈ.): ਬ੍ਰਿਟਿਸ਼ ਮਿਊਜ਼ੀਅਮ ਨੇ ਸਾਬਕਾ ਕਿਊਰੇਟਰ ਪੀਟਰ ਹਿਗਸ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ, ਜਿਸ 'ਤੇ ਮਿਊਜ਼ੀਅਮ ਦੇ ਸੰਗ੍ਰਹਿ ਤੋਂ ਲਗਭਗ 2,000 ਕਲਾਕ੍ਰਿਤੀਆਂ ਨੂੰ ਚੋਰੀ ਕਰਨ ਅਤੇ ਉਨ੍ਹਾਂ ਨੂੰ ਆਨਲਾਈਨ ਵਿਕਰੀ ਲਈ ਪੇਸ਼ ਕਰਨ ਦਾ ਦੋਸ਼ ਹੈ। ਯੂ.ਕੇ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦਿ ਇੰਡੀਪੈਂਡੈਂਟ ਨੇ ਦੱਸਿਆ ਕਿ ਮਿਊਜ਼ੀਅਮ ਨੇ ਮੰਗਲਵਾਰ ਨੂੰ ਮੁਕੱਦਮਾ ਦਾਇਰ ਕੀਤਾ।
ਰਿਪੋਰਟ ਵਿੱਚ ਅਜਾਇਬ ਘਰ ਦੇ ਵਕੀਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਹਿਗਜ਼, ਜਿਸ ਨੂੰ 2023 ਵਿੱਚ 1,8000 ਤੋਂ ਵੱਧ ਵਸਤਾਂ ਦੇ ਗਾਇਬ ਹੋਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ, ਨੇ ਇੱਕ ਦਹਾਕੇ ਵਿੱਚ ਸਟੋਰਰੂਮਾਂ ਤੋਂ ਕਲਾਕ੍ਰਿਤੀਆਂ ਨੂੰ ਚੋਰੀ ਕਰਨ ਲਈ "ਆਪਣੇ ਭਰੋਸੇ ਦੀ ਸਥਿਤੀ ਦੀ ਦੁਰਵਰਤੋਂ" ਕੀਤੀ। ਲੰਡਨ ਵਿਚ ਹਾਈ ਕੋਰਟ ਆਫ਼ ਜਸਟਿਸ ਨੇ ਹਿਗਜ਼ ਨੂੰ ਚਾਰ ਹਫ਼ਤਿਆਂ ਦੇ ਅੰਦਰ ਆਪਣੇ ਕਬਜ਼ੇ ਵਿਚਲੀਆਂ ਕਿਸੇ ਵੀ ਵਸਤੂਆਂ ਨੂੰ ਸੂਚੀਬੱਧ ਕਰਨ ਜਾਂ ਵਾਪਸ ਕਰਨ ਅਤੇ ਉਸ ਦੇ ਈਬੇ ਅਤੇ ਪੇਪਾਲ ਰਿਕਾਰਡਾਂ ਦਾ ਖੁਲਾਸਾ ਕਰਨ ਦਾ ਹੁਕਮ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚਿੰਤਾਜਨਕ ਅੰਕੜੇ : ਪਿਛਲੇ 10 ਸਾਲਾਂ 'ਚ 38400 ਪ੍ਰਵਾਸੀਆਂ ਦੀ ਡੁੱਬਣ ਨਾਲ ਹੋਈ ਮੌਤ
ਸਾਬਕਾ ਕਿਊਰੇਟਰ ਖ਼ਰਾਬ ਸਿਹਤ ਕਾਰਨ ਸੁਣਵਾਈ ਵਿੱਚ ਹਾਜ਼ਰ ਨਹੀਂ ਹੋਇਆ। ਰਿਪੋਰਟ ਵਿੱਚ ਕਿਹਾ ਗਿਆ ਕਿ ਹਿਗਸ ਦੋਸ਼ਾਂ ਤੋਂ ਇਨਕਾਰ ਕਰਦਾ ਹੈ ਅਤੇ ਅਜਾਇਬ ਘਰ ਦੇ ਕਾਨੂੰਨੀ ਦਾਅਵੇ ਨੂੰ ਵਿਵਾਦ ਕਰਨ ਦਾ ਇਰਾਦਾ ਰੱਖਦਾ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਕਿਹਾ ਗਿਆ ਕਿ ਪੁਲਸ ਮਾਮਲੇ ਦੀ ਵੱਖਰੀ ਜਾਂਚ ਕਰ ਰਹੀ ਹੈ ਅਤੇ ਹਿਗਸ 'ਤੇ ਕਿਸੇ ਅਪਰਾਧ ਦਾ ਦੋਸ਼ ਨਹੀਂ ਲਗਾਇਆ ਗਿਆ ਹੈ। ਅਗਸਤ 2023 ਵਿੱਚ ਬ੍ਰਿਟਿਸ਼ ਅਜਾਇਬ ਘਰ, ਜਿਸਨੂੰ ਆਲੋਚਕਾਂ ਦੁਆਰਾ ਚੋਰੀ ਹੋਏ ਸਮਾਨ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਕਿਹਾ ਜਾਂਦਾ ਹੈ, ਨੇ ਮੰਨਿਆ ਕਿ ਇਸਦੇ ਸੰਗ੍ਰਹਿ ਵਿੱਚੋਂ ਲਗਭਗ 2,000 ਵਸਤੂਆਂ, ਜਿਆਦਾਤਰ ਹੀਰੇ ਅਤੇ ਗਹਿਣੇ 15ਵੀਂ ਸਦੀ ਈਸਾ ਪੂਰਵ ਤੋਂ 19ਵੀਂ ਸਦੀ ਈਸਵੀ ਤੱਕ ਦੇ ਸਨ, "ਗੁੰਮ, ਚੋਰੀ ਹੋ ਗਏ ਸਨ ਜਾਂ ਨੁਕਸਾਨੇ ਗਏ ਸਨ।" ਉਨ੍ਹਾਂ ਵਿੱਚੋਂ ਕੁਝ ਨੂੰ ਕਥਿਤ ਤੌਰ 'ਤੇ ਈਬੇ 'ਤੇ ਦਿਖਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।