ਝਬਾਲ ਵਿਖੇ ਚੋਰੀ ਦੀ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ 'ਚੋਂ ਗਹਿਣੇ ਤੇ ਨਕਦੀ ਚੋਰੀ, ਠੇਕੇ 'ਤੇ ਵੀ ਕੀਤਾ ਹੱਥ ਸਾਫ਼

04/04/2024 12:54:09 PM

ਝਬਾਲ(ਨਰਿੰਦਰ)-ਪੁਲਸ ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋ ਬੂਹਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸਥਾਨਕ ਅੱਡਾ ਗੱਗੋਬੂਹਾ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਦੇ ਪਿਛਲੇ ਪਾਸੇ ਸੰਨ ਲਗਾ ਕੇ ਉਸ ਵਿੱਚ ਪਏ ਲੱਖਾਂ ਰੁਪਏ ਮੁੱਲ ਦਾ ਸੋਨਾ, ਚਾਂਦੀ ਅਤੇ 25 ਹਜ਼ਾਰ ਦੇ ਲਗਭਗ ਨਕਦੀ ਤੋਂ ਇਲਾਵਾ ਨੇੜੇ ਹੀ ਇੱਕ ਸ਼ਰਾਬ ਦੇ ਠੇਕੇਦਾਰਾਂ ਦੀ ਦੁਕਾਨ ਨੂੰ ਸੰਨ ਲਗਾ ਕੇ ਉਸ ਵਿੱਚੋਂ ਨਗਦੀ ਤੋਂ ਇਲਾਵਾ ਲੱਖਾਂ ਰੁਪਏ ਮੁੱਲ ਦੀ ਮਹਿੰਗੇ ਬਰਾਂਡ ਦੀ ਸ਼ਰਾਬ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

PunjabKesari

ਮੌਕੇ 'ਤੇ ਗਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੰਵਲ ਜਿਊਲਰ ਦੇ ਮਾਲਕ ਕੰਵਲਜੀਤ ਸਿੰਘ ਪੁੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਜੋ ਕੰਵਲ ਜਿਊਲਰ ਦੇ ਨਾਂ ਦੀ ਅੱਡਾ ਗੱਗੋਬੂਹਾ ਵਿਖੇ ਦੁਕਾਨ ਹੈ, ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਗਏ ਸਨ । ਅੱਜ ਸਵੇਰੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਪਿਛਲੇ ਪਾਸੇ ਸੰਨ ਲੱਗੀ ਹੋਈ ਹੈ। ਜਦੋਂ ਉਨ੍ਹਾਂ ਨੇ ਪਹੁੰਚ ਗਏ ਦੇਖਿਆ ਤਾਂ ਅੰਦਰ ਸਾਰੀ ਦੁਕਾਨ ਦੇ ਖਿਲਾਰਾ ਪਿਆ ਹੋਇਆ ਸੀ ਅਤੇ ਦੁਕਾਨ ਵਿੱਚ ਪਿਆ ਕੋਈ 30-35 ਗ੍ਰਾਮ ਸੋਨਾ ਅਤੇ ਲਗਭਗ 8-9 ਕਿਲੋ ਚਾਂਦੀ ਅਤੇ 25 ਹਜ਼ਾਰ ਨਕਦੀ ਤੋਂ ਇਲਾਵਾ ਚੋਰ ਸੀ. ਸੀ. ਟੀ. ਵੀ.  ਕੈਮਰਿਆਂ ਦੀ ਡੀ. ਵੀ. ਡੀ. ਵੀ ਲੈ ਗਏ । ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਕੋਈ ਲਗਭਗ 9 ਲੱਖ ਦੇ ਲਗਭਗ ਨੁਕਸਾਨ ਹੋ ਗਿਆ ਹੈ। 

ਇਹ ਵੀ ਪੜ੍ਹੋ - ਵਿਦੇਸ਼ ਗਏ ਨੌਜਵਾਨ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ 'ਤੇ ਟੁੱਟਾ ਦੁੱਖਾਂ ਦਾ ਪਹਾੜ

ਇਸ ਤੋਂ ਇਲਾਵਾ ਨੇੜੇ ਹੀ ਬਣੇ ਸ਼ਰਾਬ ਦੇ ਠੇਕੇਦਾਰਾਂ ਦੀ ਦੁਕਾਨ 'ਚੋਂ ਵੀ ਚੋਰਾਂ ਨੇ ਪਿਛਲੇ ਪਾਸਿਓਂ ਸੰਨ ਲਗਾ ਕੇ ਲੱਖਾਂ ਰੁਪਏ ਮੁੱਲ ਦੀ ਸ਼ਰਾਬ ਚੋਰੀ ਕਰ ਲਈ। ਜਿਸ ਸਬੰਧੀ ਮੌਕੇ 'ਤੇ ਠੇਕੇਦਾਰਾਂ ਦੇ ਕਰਿੰਦੇ  ਅਸ਼ੋਕ ਕੁਮਾਰ ਨੇ ਦੱਸਿਆ ਕਿ ਅੰਦਰ ਪਈ ਮਹਿੰਗੇ ਬਰਾਂਡ ਦੀ ਸ਼ਰਾਬ ਜਿਸ ਵਿੱਚ ਰੈਡ ਲੇਬਰ, ਬਲੈਕ ਡੋਗ, ਬਲੰਡਰ ਪ੍ਰਾਈਡ ,ਐਂਟੀ ਕੁਆਂਟੀ ,ਬੈਰਲ ਵਾਈਟ ਆਦਿ ਸ਼ਰਾਬ ਜਿਸਦੀ ਕੀਮਤ ਲਗਭਗ ਡੇਢ ਲੱਖ ਰੁਪਏ ਬਣਦੀ ਤੋਂ ਇਲਾਵਾ 10 -12 ਹਜ਼ਾਰ ਰੁਪਏ ਜੋ ਉਨ੍ਹਾਂ ਨੇ ਵੱਟ ਕੇ ਦਰਾਜ ਵਿੱਚ ਰੱਖਿਆ ਸੀ ਉਹ ਵੀ ਚੋਰ ਜਾਂਦੇ ਹੋਏ ਚੋਰੀ ਕਰਕੇ ਲੈ ਗਏ। ਚੋਰੀ ਦੀ ਇਸ ਵੱਡੀ ਘਟਨਾ ਦਾ ਪਤਾ ਚੱਲਦਿਆਂ ਹੀ ਸਵੇਰੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ।ਇਸ ਸਬੰਧੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਆਸੇ ਪਾਸੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੂਟੇਜ ਖੰਗਾਲੀਆਂ ਜਾ ਰਹੀਆਂ ਹਨ। ਜਿਸ ਦੇ ਆਧਾਰ 'ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ 'ਚ ਭਾਜਪਾ ਆਗੂਆਂ ਦੇ ਦਾਖ਼ਲੇ 'ਤੇ ਪਾਬੰਦੀ, ਪੋਸਟਰ 'ਚ ਲਿਖਿਆ- 'ਕਿਸਾਨ ਦਾ ਦਿੱਲੀ ਜਾਣਾ ਬੰਦ, ਭਾਜਪਾ ਦਾ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News