NGT ਦੀ ਟੀਮ ਨੇ ਵਰਿਆਣਾ ਤੇ ਚੁਗਿੱਟੀ ਡੰਪ ਦਾ ਕੀਤਾ ਦੌਰਾ, ਅਧਿਕਾਰੀਆਂ ਨੂੰ ਪਾਈ ਝਾੜ

10/06/2023 11:40:26 AM

ਜਲੰਧਰ (ਖੁਰਾਣ)–ਸਮਾਜ-ਸੇਵੀ ਸੰਸਥਾ ਅਲਫਾ ਮਹਿੰਦਰੂ ਫਾਊਂਡੇਸ਼ਨ ਨੇ ਕਈ ਮਹੀਨੇ ਪਹਿਲਾਂ ਚੁਗਿੱਟੀ ਡੰਪ ਦੀ ਸਮੱਸਿਆ ਨੂੰ ਲੈ ਕੇ ਐੱਨ. ਜੀ. ਟੀ. ਨੂੰ ਸ਼ਿਕਾਇਤ ਭੇਜੀ ਸੀ। ਇਸ ਤੋਂ ਬਾਅਦ ਜਿੱਥੇ ਇਸ ਡੰਪ ਨੂੰ ਸ਼ਿਫਟ ਕਰਨ ਦੇ ਯਤਨ ਪ੍ਰਸ਼ਾਸਨਿਕ ਪੱਧਰ ’ਤੇ ਸ਼ੁਰੂ ਹੋ ਗਏ ਹਨ, ਉਥੇ ਹੀ, ਐੱਨ. ਜੀ. ਟੀ. ਨੇ ਜਲੰਧਰ ਸ਼ਹਿਰ ਵਿਚ ਕੂੜੇ ਦੀ ਵਧਦੀ ਸਮੱਸਿਆ ਦਾ ਵੀ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀ ਅਤੇ ਐੱਨ. ਜੀ. ਟੀ. ਦੇ ਪ੍ਰਤੀਨਿਧੀ ਜਗਦੀਸ਼ ਮੀਣਾ ਨੇ ਵੀਰਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਮੇਨ ਡੰਪ ਵਰਿਆਣਾ ਅਤੇ ਚੁਗਿੱਟੀ ਦਾ ਦੌਰਾ ਕੀਤਾ, ਜਿਸ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ।

ਵਰਿਆਣਾ ਡੰਪ ਦੀ ਖ਼ਸਤਾ ਹਾਲਤ ਅਤੇ ਨਿਗਮ ਵੱਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਲੈ ਕੇ ਜਿੱਥੇ ਐੱਨ. ਜੀ. ਟੀ. ਦੇ ਅਧਿਕਾਰੀਆਂ ਨੇ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਖੂਬ ਝਿੜਕਿਆ, ਉਥੇ ਹੀ ਚੁਗਿੱਟੀ ਡੰਪ ਨੂੰ ਕਿਤੇ ਹੋਰ ਸ਼ਿਫਟ ਕਰਨ ਅਤੇ ਇਥੇ ਗਰੀਨ ਬੈਲਟ ਡਿਵੈੱਲਪ ਕਰਨ ਦੇ ਨਿਰਦੇਸ਼ ਦੋਬਾਰਾ ਦਿੱਤੇ।

ਇਹ ਵੀ ਪੜ੍ਹੋ: ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ

PunjabKesari
ਵਰਿਆਣਾ ਡੰਪ ’ਤੇ ਕੋਈ ਸਿਸਟਮ ਨਹੀਂ ਹੈ, ਨਾ ਚਾਰਦੀਵਾਰੀ ਹੋਈ ਤੇ ਨਾ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ
ਐੱਨ. ਜੀ. ਟੀ. ਦੀ ਟੀਮ ਨੇ ਵੇਖਿਆ ਕਿ ਵਰਿਆਣਾ ਡੰਪ ਨਗਰ ਨਿਗਮ ਵੱਲੋਂ ਕੋਈ ਸਿਸਟਮ ਡਿਵੈੱਲਪ ਨਹੀਂ ਕੀਤਾ ਗਿਆ, ਉਥੇ ਕੂੜਾ ਸੁੱਟਣ ਜਿਹੜੀਆਂ ਗੱਡੀਆਂ ਆ ਰਹੀਆਂ ਸਨ, ਉਨ੍ਹਾਂ ਨੂੰ ਢਕਿਆ ਨਹੀਂ ਗਿਆ ਸੀ ਅਤੇ ਡੰਪ ’ਤੇ ਲਿਆਉਣ ਸਮੇਂ ਕਾਫੀ ਕੂੜਾ ਰਸਤੇ ਵਿਚ ਹੀ ਖਿੱਲਰ ਰਿਹਾ ਸੀ। ਕੂੜੇ ਨੂੰ ਤੋਲਿਆ ਵੀ ਨਹੀਂ ਜਾ ਰਿਹਾ ਸੀ ਅਤੇ ਗੱਡੀਆਂ ਦੀ ਮਾਨੀਟਰਿੰਗ ਕਰਨ ਵਾਲਾ ਵੀ ਕੋਈ ਨਹੀਂ ਸੀ। ਐੱਨ. ਜੀ. ਟੀ. ਨੇ ਕਈ ਸਾਲ ਪਹਿਲਾਂ ਨਿਰਦੇਸ਼ ਦਿੱਤੇ ਸਨ ਕਿ ਵਰਿਆਣਾ ਡੰਪ ਦੀ ਚਾਰਦੀਵਾਰੀ ਕਰਵਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਲਈ ਡਰੇਨ ਬਣਾਈ ਜਾਵੇ ਪਰ ਉਥੇ ਅਜਿਹਾ ਕੁਝ ਨਹੀਂ ਕੀਤਾ ਗਿਆ ਸੀ। ਕੂੜੇ ਦੀ ਪ੍ਰੋਸੈਸਿੰਗ ਲਈ ਉਥੇ ਕੋਈ ਪਲਾਂਟ ਵੀ ਨਹੀਂ ਸੀ।
ਡੰਪ ਦੇ ਦੌਰੇ ਸਮੇਂ ਇਕ ਅਧਿਕਾਰੀ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਬਿਨਾਂ ਸਿਸਟਮ ਚੱਲ ਰਹੇ ਇਸ ਡੰਪ ’ਤੇ ਜੇਕਰ ਕੱਲ ਨੂੰ ਕੋਈ ਲਾਸ਼ ਤਕ ਸੁੱਟ ਜਾਵੇ ਤਾਂ ਕਿਸੇ ਨੂੰ ਪਤਾ ਤਕ ਨਹੀਂ ਲੱਗੇਗਾ। ਡੰਪ ’ਤੇ ਬੱਚੇ ਤਕ ਖੇਡ ਰਹੇ ਸਨ, ਜਿਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਇਨ੍ਹਾਂ ਸਾਰੀਆਂ ਕਮੀਆਂ ਨੂੰ ਲੈ ਕੇ ਜਿਥੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਝਿੜਕਿਆ ਗਿਆ, ਉਥੇ ਹੀ ਕੂੜੇ ਵਿਚ ਪਲਾਸਟਿਕ ਦੀ ਮਾਤਰਾ ਨੂੰ ਦੇਖ ਕੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦੀ ਵੀ ਕਲਾਸ ਲੱਗੀ, ਜਿਹੜੇ ਪਲਾਸਟਿਕ ’ਤੇ ਪਾਬੰਦੀ ਨੂੰ ਢੰਗ ਨਾਲ ਲਾਗੂ ਹੀ ਨਹੀਂ ਕਰ ਪਾ ਰਹੇ।

ਚੁਗਿੱਟੀ ਡੰਪ ਮਾਮਲੇ ’ਚ ਹਾਈਵੇ ਆਪਣੀ ਜ਼ਿੰਮੇਵਾਰੀ ਨਿਭਾਵੇ
ਐੱਨ. ਜੀ. ਟੀ. ਦੀ ਟੀਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚਰਚਾ ਦੌਰਾਨ ਕਿਹਾ ਕਿ ਹਾਈਵੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਇਸ ਸਥਾਨ ਨੂੰ ਆਪਣੇ ਕੰਟਰੋਲ ਵਿਚ ਲੈ ਕੇ ਇਸ ਨੂੰ ਵਿਕਸਿਤ ਕਰਨ। ਇਥੇ ਟਾਈਲਾਂ ਆਦਿ ਲਾ ਕੇ ਪੱਕਾ ਫਰਸ਼ ਬਣਾਇਆ ਜਾਵੇ ਅਤੇ ਗਰੀਨਰੀ ਕੀਤੀ ਜਾਵੇ। ਇਥੇ ਕੂੜਾ ਸੁੱਟਣਾ ਬੰਦ ਕਰ ਕੇ ਡੰਪ ਨੂੰ ਕਿਤੇ ਹੋਰ ਲਿਜਾਇਆ ਜਾਵੇ।

ਇਹ ਵੀ ਪੜ੍ਹੋ: ਮਲਸੀਆਂ ਵਿਖੇ ਕਾਰ ਤੇ 2 ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਔਰਤ ਦੀ ਦਰਦਨਾਕ ਮੌਤ

ਨਗਰ ਨਿਗਮ ਨੂੰ ਲੱਗ ਸਕਦੈ ਜੁਰਮਾਨਾ
ਕਾਫ਼ੀ ਸਮਾਂ ਪਹਿਲਾਂ ਐੱਨ. ਜੀ. ਟੀ. ਨੇ ਜਲੰਧਰ ਨਿਗਮ ’ਤੇ ਵਰਿਆਣਾ ਡੰਪ ਮਾਮਲੇ ਨੂੰ ਲੈ ਕੇ 25 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਸੀ। ਇਸ ਸਮੇਂ ਐੱਨ. ਜੀ. ਟੀ. ਕੋਲ ਜਲੰਧਰ ਨਿਗਮ ਦੀ 50 ਲੱਖ ਦੀ ਬੈਂਕ ਗਾਰੰਟੀ ਵੀ ਪਈ ਹੋਈ ਹੈ। ਵਰਿਆਣਾ ਡੰਪ ਮਾਮਲੇ ਵਿਚ ਅੱਜ ਜਿਸ ਤਰ੍ਹਾਂ ਐੱਨ. ਜੀ. ਟੀ. ਦੀ ਟੀਮ ਨੇ ਨਾਖੁਸ਼ੀ ਪ੍ਰਗਟ ਕੀਤੀ, ਉਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਿਗਮ ’ਤੇ ਲੱਖਾਂ ਰੁਪਏ ਦਾ ਜੁਰਮਾਨਾ ਹੋਰ ਠੋਕਿਆ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐੱਨ. ਜੀ. ਟੀ. ਵੱਲੋਂ ਜਲੰਧਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਹੋਰ ਸਖ਼ਤ ਨਿਰਦੇਸ਼ ਵੀ ਆ ਸਕਦੇ ਹਨ।

ਇਹ ਵੀ ਪੜ੍ਹੋ: 5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News