NGT ਦਾ ਫ਼ੈਸਲਾ : ਰੱਖ ਬਾਗ ’ਚ ਕਮਰਸ਼ੀਅਲ ਗਤੀਵਿਧੀਆਂ ਦੇ ਦੋਸ਼ ’ਚ ਕੰਪਨੀ ’ਤੇ ਲੱਗੇਗਾ ਜੁਰਮਾਨਾ
Friday, May 17, 2024 - 01:34 PM (IST)
ਲੁਧਿਆਣਾ (ਹਿਤੇਸ਼)- ਰੱਖ ਬਾਗ ’ਚ ਕਮਰਸ਼ੀਅਲ ਗਤੀਵਿਧੀਆਂ ਦੇ ਦੋਸ਼ ’ਚ ਕੰਪਨੀ ’ਤੇ ਜੁਰਮਾਨਾ ਲੱਗੇਗਾ। ਇਹ ਨਿਰਦੇਸ਼ ਐੱਨ. ਜੀ. ਟੀ. ਵੱਲੋਂ ਦਿੱਤੇ ਗਏ। ਇਸ ਮਾਮਲੇ ’ਚ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਕੇਸ ਦਰਜ ਕੀਤਾ ਗਿਆ ਹੈ ਕਿ ਨਗਰ ਨਿਗਮ ਨੇ 2017 ਦੌਰਾਨ ਜਿਸ ਕੰਪਨੀ ਨੂੰ ਰੱਖ ਬਾਗ ਦੀ ਮੇਨਟੀਨੈਂਸ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ, ਉਸ ਵੱਲੋਂ ਕਮਰਸ਼ੀਅਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੇਸ ਦੀ ਸੁਣਵਾਈ ਦੌਰਾਨ ਨਗਰ ਨਿਗਮ ਵੱਲੋਂ ਰੱਖ ਬਾਗ ’ਚ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਗ੍ਰੀਨ ਬੈਲਟ ਦੀ ਜਗ੍ਹਾ ’ਚ ਬਣਾਏ ਗਏ ਪੱਕੇ ਸਟਰੱਕਚਰ ਹਟਾ ਦਿੱਤੇ ਗਏ ਅਤੇ ਕੈਫੇ ਬੰਦ ਕਰਵਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ ਵਿਚ ਕੇਜਰੀਵਾਲ ਨੇ ਕੀਤੀ ਵਰਕਰ ਮਿਲਣੀ, ਵਿਰੋਧੀਆਂ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਇਸ ਤੋਂ ਇਲਾਵਾ ਐੱਨ. ਜੀ. ਓ. ਵੱਲੋਂ ਮੁੱਦਾ ਚੁੱਕਿਆ ਗਿਆ ਹੈ ਕਿ ਕੰਪਨੀ ਨੂੰ ਸੀ. ਐੱਸ. ਆਰ. ਦੇ ਫੰਡ ’ਚੋਂ ਕਾਇਆਕਲਪ ਦੇ ਲਈ ਰੱਖ ਬਾਗ ਸੌਂਪਿਆ ਗਿਆ ਸੀ ਪਰ ਉੱਥੇ ਝੂਲੇ ਲਗਾ ਕੇ ਕੈਫੇ ਖੋਲ੍ਹ ਦਿੱਤਾ ਗਿਆ, ਜਿਸ ਦਾ ਮੁਨਾਫਾ ਇਕ ਕੰਪਨੀ ਦੇ ਅਕਾਊਂਟ ’ਚ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵੱਲੋਂ ਕੰਪਨੀ ’ਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਨਗਰ ਨਿਗਮ ਨੂੰ ਗ੍ਰੀਨ ਬੈਲਟ ਦੀ ਜਗ੍ਹਾ ’ਚ ਬਣਿਆ ਸਟਰੱਕਚਰ 3 ਮਹੀਨਿਆਂ ਅੰਦਰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਫ਼ੈਸਲੇ ਨੂੰ ਲਾਗੂ ਕਰਨ ਕਰਵਾਉਣ ਲਈ ਪੀ. ਪੀ. ਸੀ. ਬੀ. ਦੇ ਮੈਂਬਰ ਸੈਕਰੇਟਰੀ ਦੀ ਡਿਊਟੀ ਲਗਾਈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8