ਭਗਤਾਂਵਾਲਾ ਕੂੜੇ ਦੇ ਡੰਪ ’ਤੇ ਬਾਇਓ ਰੀਮੀਡੀਏਸ਼ਨ ਨਾ ਕਰਨ ਦੇ ਮੱਦੇਨਜ਼ਰ ਨਿਗਮ ਦੇ ਕੰਪਨੀ ਵਿਰੁੱਧ ਸਖ਼ਤ ਕਦਮ

05/17/2024 2:54:49 PM

ਅੰਮ੍ਰਿਤਸਰ (ਰਮਨ)-ਭਗਤਾਂਵਾਲਾ ਦਾਣਾ ਮੰਡੀ ਵਿਖੇ ਕੂੜਾ ਕਰਕਟ ਦੀ ਬਾਇਓ-ਰੀਮੇਡੀਏਸ਼ਨ ਸ਼ੁਰੂ ਨਾ ਹੋਣ ਦੇ ਮੱਦੇਨਜ਼ਰ ਨਗਰ ਨਿਗਮ ਅੰਮ੍ਰਿਤਸਰ ਨੇ ਸਖ਼ਤ ਕਾਰਵਾਈ ਕਰਦਿਆਂ ਕੰਪਨੀ ਨੂੰ 7 ਦਿਨਾਂ ਦੇ ਅੰਦਰ ਅੰਦਰ ਬਾਇਓ-ਰੀਮੇਡੀਏਸ਼ਨ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਨਿਗਮ ਕੰਪਨੀ ਦੀ ਲਾਗਤ ਅਤੇ ਜ਼ੋਖਮ ’ਤੇ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਵੇਗੀ।

ਇਹ ਵੀ ਪੜ੍ਹੋ- CIA ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, 5 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ

ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਮਝੌਤੇ ਅਨੁਸਾਰ ਡੰਪ ਵਾਲੀ ਥਾਂ ’ਤੇ ਠੋਸ ਕੂੜੇ ਦੀ ਬਾਇਓ ਰੀਮੀਡੀਏਸ਼ਨ ਕਰਨ ਵਿਚ ਨਾਕਾਮ ਰਹਿਣ ਕਾਰਨ ਕੂੜਾ ਚੁੱਕਣ ਵਾਲੀ ਅਵਰਦਾ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਕੰਪਨੀ ਨੂੰ ਬਾਇਓ ਰੀਮੇਡੀਏਸ਼ਨ ਸ਼ੁਰੂ ਕਰਨ ਜਾਂ ਕਾਰਵਾਈ ਦਾ ਸਾਹਮਣਾ ਕਰਨ ਲਈ 7 ਦਿਨਾਂ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਕੰਪਨੀ ਦੀ ਲਾਗਤ ਅਤੇ ਜੋਖਮ ’ਤੇ ਕੰਮ ਦੀ ਆਊਟ ਸੋਰਸਿੰਗ ਕਰਕੇ ਬਾਇਓ ਰੀਮੇਡੀਏਸ਼ਨ ਕਰਵਾਏਗੀ, ਜਿਸ ਲਈ ਕੰਪਨੀ ਜ਼ਿੰਮੇਵਾਰ ਹੋਵੇਗੀ।

ਇਹ ਵੀ ਪੜ੍ਹੋ-  ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ CM ਮਾਨ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News