ਨਗਰ ਕੌਂਸਲ ਟਾਂਡਾ ਦੇ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ''ਤੇ ਮੌਜੂਦ

Monday, Apr 22, 2024 - 04:07 PM (IST)

ਨਗਰ ਕੌਂਸਲ ਟਾਂਡਾ ਦੇ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ''ਤੇ ਮੌਜੂਦ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਕੂੜੇ ਦੇ ਡੰਪ ਨੂੰ ਭਿਆਨਕ ਅੱਗ ਲੱਗ ਜਾਣ  ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਸ਼ਮੇਸ਼ ਨਗਰ ਟਾਂਡਾ ਨਜ਼ਦੀਕ ਸਥਿਤ ਨਗਰ ਕੌਂਸਲ ਟਾਂਡਾ ਦੇ ਕੂੜੇ ਦੇ ਵੱਡੇ ਡੰਪ ਨੂੰ ਅੱਜ ਦੁਪਹਿਰ ਸਮੇਂ ਅਚਾਨਕ ਹੀ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਇਸ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਕੂੜੇ ਨੂੰ ਅੱਗ ਲੱਗਣ ਕਾਰਨ ਭਿਆਨਕ ਤਰ੍ਹਾਂ ਦਾ ਪ੍ਰਦੂਸ਼ਣ ਪੈਦਾ ਹੋ ਗਿਆ। 

ਇਹ ਵੀ ਪੜ੍ਹੋ- ਪਾਕਿਸਤਾਨ 'ਚ ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

PunjabKesari

ਇਸ ਸਬੰਧੀ ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਟਾਂਡਾ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼, ਏ.ਐੱਮ.ਈ ਕੁਲਦੀਪ ਸਿੰਘ ਘੁੰਮਣ, ਸਨਟਰੀ ਇੰਸਪੈਕਟਰ ਤੇ ਨਗਰ ਕੌਂਸਲ ਦੀ ਸਮੁੱਚੀ ਟੀਮ ਨੇ ਅੱਗ ਲੱਗਣ ਵਾਲੇ ਸਥਾਨ 'ਤੇ ਪਹੁੰਚੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਦਸੂਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦੋ ਜਹਿਦ ਕਰਦਿਆਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਮੌਕੇ ਈ. ਓ. ਟਾਂਡਾ ਰਾਮ ਪ੍ਰਕਾਸ਼ ਨੇ ਦੱਸਿਆ ਕਿ ਦੁਪਹਿਰ ਸਮੇਂ ਕਿਸੇ ਵੱਲੋਂ ਅੱਗ ਵਾਲਾ ਕੂੜਾ ਸੁੱਟਣ ਕਾਰਨ ਇਹ ਅੱਗ ਲੱਗੀ ਹੈ ਅਤੇ ਸ਼ਹਿਰ ਵਿੱਚ ਧੂਏ ਕਾਰਨ ਪ੍ਰਦੂਸ਼ਣ ਨਾ ਫੈਲੇ ਤੇ ਅੱਗ ਨਾਲ ਕੋਈ ਹੋਰ ਨੁਕਸਾਨ ਨਾ ਹੋਵੇ ਇਸ ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ। 

PunjabKesari

ਇਹ ਵੀ ਪੜ੍ਹੋ- ਪਤੀ ਵੱਲੋਂ ਗਰਭਵਤੀ ਪਤਨੀ ਨੂੰ ਸਾੜ ਕੇ ਮਾਰਨ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News