ਮੈਚ ਹਾਰਨ ਮਗਰੋਂ ਲਖਨਊ ਦੇ ਮਾਲਕ ਨੇ ਕੇ. ਐੱਲ. ਰਾਹੁਲ ਨੂੰ ਪਾਈ ਝਾੜ, ਵੀਡੀਓ ਦੇਖ ਹਰ ਕਿਸੇ ਦਾ ਚੜ੍ਹ ਰਿਹਾ ਪਾਰਾ

Friday, May 10, 2024 - 01:16 AM (IST)

ਸਪੋਰਟਸ ਡੈਸਕ– ਕਹਿੰਦੇ ਹਨ ਕਿ ਜ਼ਿੰਦਗੀ ’ਚ ਜਿੱਤ-ਹਾਰ ਹੁੰਦੀ ਹੈ। ਇਹੀ ਗੱਲ ਕ੍ਰਿਕਟ ਲਈ ਵੀ ਕਹੀ ਜਾ ਸਕਦੀ ਹੈ। ਕਦੇ ਕੋਈ ਲਗਾਤਾਰ ਜਿੱਤਦਾ ਹੈ ਤੇ ਕਦੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਤਣ ’ਤੇ ਹਰ ਕੋਈ ਆਪਣੇ ਆਪ ਪ੍ਰੇਰਿਤ ਹੋ ਜਾਂਦਾ ਹੈ ਪਰ ਜਦੋਂ ਉਹ ਹਾਰਦਾ ਹੈ ਤਾਂ ਦਿਲ ਦੇ ਨਾਲ-ਨਾਲ ਮਨੋਬਲ ਵੀ ਟੁੱਟ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ

ਅਜਿਹੇ ਸਮੇਂ ’ਚ ਜੇਕਰ ਕੋਈ ਹੈ ਜੋ ਟੁੱਟੇ ਹੋਏ ਹੌਸਲੇ ਨੂੰ ਮਜ਼ਬੂਤ ਕਰ ਸਕਦਾ ਹੈ ਤਾਂ ਉਹ ਸਿਰਫ਼ ਲੀਡਰ ਹੈ ਪਰ ਆਈ. ਪੀ. ਐੱਲ. ਦੇ ਹਾਲ ਹੀ ਦੇ ਮੈਚ ’ਚ ਸੰਜੀਵ ਗੋਇਨਕਾ ਦਾ ਜੋ ਰੂਪ ਦੇਖਿਆ ਗਿਆ, ਉਹ ਕਿਸੇ ਵੀ ਤਰ੍ਹਾਂ ਆਦਰਸ਼ ਬੌਸ ਜਾਂ ਲੀਡਰ ਦੇ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ। ਇਸ ਦੇ ਉਲਟ ਉਸ ਦਾ ਵਤੀਰਾ ਮਾੜੀ ਲੀਡਰਸ਼ਿਪ ਵੱਲ ਇਸ਼ਾਰਾ ਕਰਦਾ ਜਾਪਦਾ ਹੈ।

ਹੰਗਾਮਾ ਕਿਉਂ ਹੋਇਆ?
ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਸੀ ਤਾਂ ਕੇ. ਐੱਲ. ਰਾਹੁਲ ਦੀ ਕਪਤਾਨੀ ਵਾਲੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਾਹਿਰ ਹੈ ਕਿ ਇਸ ਤੋਂ ਕੋਈ ਵੀ ਖ਼ੁਸ਼ ਨਹੀਂ ਸੀ ਪਰ ਕੁਝ ਸਮੇਂ ਬਾਅਦ ਲਖਨਊ ਟੀਮ ਦੇ ਮਾਲਕ ਸੰਜੀਵ ਗੋਇਨਕਾ ਦੀ ਵੀਡੀਓ ਤੇ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਗਈਆਂ।

ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ’ਚ ਉਸ ਨੂੰ ਟੀਮ ਦੇ ਕਪਤਾਨ ਕੇ. ਐੱਲ. ਰਾਹੁਲ ’ਤੇ ਗੁੱਸੇ ਹੁੰਦੇ ਤੇ ਅਣਉਚਿਤ ਵਿਵਹਾਰ ਕਰਦੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਇਹ ਸਭ ਕੁਝ ਸਾਹਮਣੇ ਆਇਆ, ਹਰ ਕਿਸੇ ਨੇ ਗੋਇਨਕਾ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਲੋਕਾਂ ਨੇ ਉਸ ਨੂੰ ਇਕ ਮਾੜਾ ਬੌਸ ਵੀ ਕਿਹਾ ਤੇ ਉਸ ਨੂੰ ਆਰ. ਸੀ. ਬੀ. ਤੇ ਹੋਰ ਟੀਮ ਮਾਲਕਾਂ ਤੋਂ ਸਿੱਖਣ ਦੀ ਸਲਾਹ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News