ਚੋਣ ਡਿਊਟੀ 'ਤੇ ਤਾਇਨਾਤ 2 ਸਰਕਾਰੀ ਕਰਮਚਾਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Tuesday, May 07, 2024 - 12:04 PM (IST)

ਚੋਣ ਡਿਊਟੀ 'ਤੇ ਤਾਇਨਾਤ 2 ਸਰਕਾਰੀ ਕਰਮਚਾਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੰਗਲੁਰੂ (ਭਾਸ਼ਾ)- ਕਰਨਾਟਕ 'ਚ ਚੋਣ ਡਿਊਟੀ 'ਤੇ ਤਾਇਨਾਤ 2 ਸਰਕਾਰੀ ਕਰਮਚਾਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਗੋਵਿੰਦਾਪਾ ਸਿੱਧਾਪੁਰਾ (48) ਸਰਕਾਰੀ ਸਕੂਲ 'ਚ ਅਧਿਆਪਕ ਸਨ।

ਸੋਮਵਾਰ ਨੂੰ ਬਾਗਲਕੋਟ ਜ਼ਿਲ੍ਹੇ ਦੇ ਮੁਧੋਲ ਨਗਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਸਹਾਇਕ ਖੇਤੀਬਾੜੀ ਅਧਿਕਾਰੀ ਆਨੰਦ ਤੇਲਾਂਗ (32) ਦੀ ਮੌਤ ਬੀਦਰ ਜ਼ਿਲ੍ਹੇ ਦੇ ਕੁਦੁੰਬਲ 'ਚ ਹੋਈ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਕਰਨਾਟਕ ਦੀਆਂ 14 ਲੋਕ ਸਭਾ ਸੀਟਾਂ 'ਤੇ ਮੰਗਲਵਾਰ ਨੂੰ ਵੋਟਿੰਗ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News