ਦਿਨ-ਦਿਹਾੜੇ ਚੋਰਾਂ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ, ਲੁੱਟੀ ਨਕਦੀ

05/20/2018 5:19:34 PM

ਟਾਂਡਾ (ਜਸਵਿੰਦਰ, ਵਰਿੰਦਰ ਪੰਡਿਤ)— ਦਿਨ-ਦਿਹਾੜੇ ਚੋਰਾਂ ਨੇ ਅਹੀਆਪੁਰ ਵਿਖੇ ਸਥਾਨਕ ਬਗੀਚੀ ਮੰਦਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਮੰਦਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਮੰਦਰ ਦਾ ਪੁਜਾਰੀ ਬਾਬਾ ਬੀਰੁ ਉੜਮੁੜ ਵਿਖੇ ਕਿਸੇ ਧਾਰਮਿਕ ਸਮਾਗਮ 'ਚ ਗਿਆ ਸੀ। ਜਦ ਉਹ ਦੋ ਵਜੇ ਦੇ ਕਰੀਬ ਵਾਪਸ ਪਰਤਿਆ ਤਾਂ ਮੰਦਰ ਦੇ ਕਮਰੇ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ। ਦੱਸਿਆ ਜਾ ਰਿਹਾ ਹੈ ਚੋਰ ਮੰਦਰ 'ਚੋਂ ਚੜਾਵਾ ਅਤੇ 2 ਹਜ਼ਾਰ ਦੇ ਕਰੀਬ ਰੁਪਏ ਚੋਰੀ ਕਰਕੇ ਲੈ ਗਏ ਹਨ।


Related News