ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਅਲਰਟ, ਚੈਕਿੰਗ ਦੌਰਾਨ ਕਾਰ ''ਚੋਂ ਮਿਲੀ ਨਕਦੀ

05/13/2024 5:10:30 PM

ਯਮੁਨਾਨਗਰ- ਹਰਿਆਣਾ ਵਿਚ ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸ ਨੂੰ ਲੈ ਕੇ ਹਰਿਆਣਾ ਦੇ ਯਮੁਨਾਨਗਰ ਪੁਲਸ ਪ੍ਰਸ਼ਾਸਨ ਅਤੇ ਚੋਣ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਹੋ ਗਏ ਹਨ। ਇਸ ਦੇ ਚੱਲਦੇ ਵੱਖ-ਵੱਖ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ, ਤਾਂ ਕਿ ਕੋਈ ਵੀ ਸ਼ਰਾਬ ਅਤੇ ਨਕਦੀ ਲੈ ਕੇ ਵੋਟਰਾਂ ਨੂੰ ਪ੍ਰਭਾਵਿਤ ਨਾ ਕਰ ਸਕੇ। ਅਜਿਹੇ ਹੀ ਇਕ ਮਾਮਲੇ ਵਿਚ ਇਕ ਕਾਰ ਵਿਚੋਂ ਨਕਦੀ ਜ਼ਬਤ ਕੀਤੀ ਗਈ ਹੈ।

ਜਦੋਂ ਡੀ.ਐਸ.ਪੀ., ਥਾਣਾ ਇੰਚਾਰਜ ਅਤੇ ਸੀ.ਆਰ.ਪੀ.ਐਫ ਦੀ ਟੀਮ ਨੇ ਯਮੁਨਾਨਗਰ ਦੇ ਜਗਾਧਰੀ ਦੇ ਗੁਲਾਬ ਨਗਰ ਚੌਂਕ 'ਤੇ ਇਕ ਗੱਡੀ ਦੀ ਜਾਂਚ ਕੀਤੀ ਤਾਂ ਮੌਕੇ 'ਤੇ ਸਬੰਧਤ ਲੋਕਾਂ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਚੋਣ ਅਧਿਕਾਰੀਆਂ ਦੀ ਟੀਮ ਉਕਤ ਵਿਅਕਤੀ ਦੀ ਗੱਡੀ 'ਚੋਂ ਬਰਾਮਦ ਹੋਈ ਨਕਦੀ ਨੂੰ ਜ਼ਬਤ ਕੀਤਾ। ਡੀ. ਐਸ. ਪੀ.ਅਭਿਲਕਸ਼ ਜੋਸ਼ੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਕਦੀ ਦਾ ਆਦਾਨ-ਪ੍ਰਦਾਨ ਤਾਂ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਦੇ ਕਿਸੇ ਵੀ ਗੈਰ-ਕਾਨੂੰਨੀ ਅਦਾਨ-ਪ੍ਰਦਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Tanu

Content Editor

Related News