ਪੁਲਸ ਸਟੇਸ਼ਨ ਤੋਂ 500 ਮੀਟਰ ਦੂਰ ਸ਼ਮਸ਼ਾਨਘਾਟ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 400 ਕਿਲੋ ਵਜ਼ਨ ਦਾ ਗੇਟ ਚੋਰੀ

05/06/2024 2:20:46 PM

ਜਲੰਧਰ- ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਕਿ ਉਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਮਸ਼ਾਨਘਾਟ ਨੂੰ ਵੀ ਨਾ ਬਖ਼ਸ਼ਿਆ। ਬਿਆਸ ਪਿੰਡ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਤੋਂ ਚੋਰ 400 ਕਿਲੋ ਵਜ਼ਨ ਦਾ ਗੇਟ ਸ਼ਨੀਵਾਰ ਦੇਰ ਰਾਤ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਐਤਵਾਰ ਸਵੇਰੇ ਕੁਝ ਨੌਜਵਾਨ ਸ਼ਮਸ਼ਾਨਘਾਟ ਦੀ ਸਫ਼ਾਈ ਕਰਨ ਆਏ।

ਇਸ ਦੀ ਸੂਚਨਾ ਉਨ੍ਹਾਂ ਕਮੇਟੀ ਮੈਂਬਰਾਂ ਨੂੰ ਦਿੱਤੀ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੇਟ 11 ਫੁੱਟ ਚੌੜਾ ਅਤੇ 6.5 ਫੁੱਟ ਉੱਚਾ ਸੀ। ਭਾਰ ਲਗਭਗ 400 ਕਿਲੋਗ੍ਰਾਮ ਸੀ। ਚੋਰਾਂ ਨੇ ਪਹਿਲਾਂ ਉੱਪਰ ਵਾਲੀਆਂ ਕਿੱਲੀਆਂ ਨੂੰ ਸੱਬਲ ਆਦਿ ਨਾਲ ਟੇਢਾ ਕੀਤਾ ਅਤੇ ਗੇਟ ਨੂੰ ਬਾਹਰ ਕੱਢ ਲਿਆ। ਕਮੇਟੀ ਮੈਂਬਰ ਸੁਭਾਸ਼ ਚੰਦਰ ਅਗਰਵਾਲ, ਸੁਖਬੀਰ ਸਿੰਘ ਢਿੱਲੋਂ, ਸਾਬਕਾ ਕੌਂਸਲਰ ਵਿਨੋਦ ਕਸ਼ਯਪ, ਜੋਗਿੰਦਰ ਪਾਲ ਅਤੇ ਹੋਰਨਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਅਲਾਵਲਪੁਰ ਪੁਲਸ ਚੌਂਕੀ ਦੇ ਇੰਚਾਰਜ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੜਕ 'ਤੇ ਸ਼ਮਸ਼ਾਨਘਾਟ ਬਣਿਆ ਹੋਇਆ ਹੈ ਅਤੇ ਕਣਕ ਦਾ ਸੀਜ਼ਨ ਹੋਣ ਕਾਰਨ ਇਥੇ ਰਾਤ ਭਰ ਆਵਾਜਾਈ ਰਹਿੰਦੀ ਹੈ। ਪੁਲਸ ਸਟੇਸ਼ਨ ਵੀ 500 ਮੀਟਰ ਦੀ ਦੂਰੀ 'ਤੇ ਹੈ। ਫਿਰ ਵੀ ਚੋਰੀ ਹੋ ਗਈ।

ਇਹ ਵੀ ਪੜ੍ਹੋ- ਹੁਣ ਜਲੰਧਰ 'ਚ ਗ੍ਰੇ ਰੰਗ ਦੀ ਵਰਦੀ ’ਚ ਦਿੱਸਣ ਲੱਗੇ ਆਟੋ ਚਾਲਕ, ਨਾ ਪਹਿਨਣ 'ਤੇ ਹੋਵੇਗਾ ਇਹ ਸਖ਼ਤ ਐਕਸ਼ਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News