ਨਾੜ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦੇ ਆਸ਼ੀਆਨੇ ਹੋਏ ਤਬਾਹ, ਨਕਦੀ ਸਮੇਤ ਨਹੀਂ ਬਚਿਆ ਅਨਾਜ
Tuesday, May 14, 2024 - 02:29 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਕਸਬਾ ਬਮਿਆਲ ਦੇ ਨਜ਼ਦੀਕੀ ਪਿੰਡ ਅਨਿਆਲ ਦੇ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ ਕਾਰਨ ਕਰੀਬ ਚਾਰ ਘਰਾਂ ਦਾ ਸਾਮਾਨ ਸੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਨਜ਼ਦੀਕੀ ਪਿੰਡ ਮਨਵਾਲ ਤੋਂ ਕਿਸੇ ਅਣਪਛਾਤੇ ਕਿਸਾਨ ਵੱਲੋਂ ਆਪਣੀ ਫ਼ਸਲ ਦੀ ਨਾੜ ਨੂੰ ਲਗਾਈ ਗਈ ਸੀ ਜੋ ਕਿ ਹਵਾ ਤੇਜ਼ ਹੋਣ ਕਾਰਨ ਇਨ੍ਹਾਂ ਕਿਸਾਨਾਂ ਦੇ ਖੇਤਾਂ 'ਚ ਪਹੁੰਚ ਗਈ ਅਤੇ ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਬਣਾਏ ਗਏ ਘਰਾਂ ਨੂੰ ਅੱਗ ਲੱਗਣ ਕਾਰਨ ਘਰਾਂ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸਵਾਹ ਹੋ ਗਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
ਇਸ ਦੇ ਨਾਲ ਹੀ ਲਗਭਗ 18 ਰਿਪਰ ਤੂੜੀ ਵੀ ਸੜ ਕੇ ਸਵਾਹ ਹੋ ਗਈ । ਪੀੜਤ ਕਿਸਾਨ ਤਿਲਕ ਰਾਜ ,ਚਰਨਜੀਤ ,ਗੁਲਸ਼ਨ ਕੁਮਾਰ, ਸ਼ਾਮ ਲਾਲ, ਜੋਨੀ ਸ਼ਰਮਾ ਅਤੇ ਤਿਲਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਚਾਰ ਇੰਜਨ ਵੀ ਸੜ ਕੇ ਸਵਾਹ ਹੋ ਗਏ ਹਨ ।ਜਿਸ ਦੇ ਨਾਲ ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਖੇਤਾਂ 'ਚ ਬਣਾਈਆਂ ਗਈਆਂ ਝੋਂਪੜੀਆਂ ਨੂੰ ਅੱਗ ਲੱਗਣ ਕਾਰਨ ਝੋਂਪੜੀਆਂ 'ਚ ਪਏ ਸਾਮਾਨ ਸਮੇਤ ਨਗਦੀ ਵੀ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ।
ਇਹ ਵੀ ਪੜ੍ਹੋ- ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਦਿਲ ਦੇ ਰੋਗੀ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਰਹਿਣ ਸਾਵਧਾਨ, ਜਾਰੀ ਹੋਈ ਐਡਵਾਈਜ਼ਰੀ
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਖਾਣ ਲਈ ਜੋ ਕਣਕ ਰੱਖੀ ਹੋਈ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਕਿਸਾਨਾਂ ਨੇ ਦੱਸਿਆ ਕਿ ਇਸ ਵੇਲੇ ਉਹਨਾਂ ਕੋਲ ਪਸ਼ੂਆਂ ਨੂੰ ਪਾਉਣ ਯੋਗ ਚਾਰਾ ਵੀ ਨਹੀਂ ਬਚਿਆ ਹੈ ਅਤੇ ਨਾ ਹੀ ਘਰ ਵਿੱਚ ਖਾਣ ਲਈ ਅਨਾਜ ਬਚਿਆ ਹੈ। ਜਿਸ ਦੇ ਚਲਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਮੌਕੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦਾ ਨੁਕਸਾਨ ਦੇਖਣ ਤੋਂ ਬਾਅਦ 'ਚ ਉਹਨਾਂ ਨੂੰ ਮੁਆਵਜ਼ਾ ਮੁਹਈਆ ਕਰਵਾਏ ਜਾਵੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਜਪਾ ਆਗੂ ਸਵਰਨ ਸਲਾਰੀਆ 'ਆਪ' 'ਚ ਸ਼ਾਮਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8