ਦਿਨ ਦਿਹਾੜੇ ਔਰਤਾਂ ਨਾਲ ਲੁੱਟ ਖੋਹ, ਤਿੰਨ ਦਿਨ ’ਚ ਤਿੰਨ ਖੋਹਾਂ

Saturday, May 25, 2024 - 02:53 PM (IST)

ਦਿਨ ਦਿਹਾੜੇ ਔਰਤਾਂ ਨਾਲ ਲੁੱਟ ਖੋਹ, ਤਿੰਨ ਦਿਨ ’ਚ ਤਿੰਨ ਖੋਹਾਂ

ਹਰੀਕੇ ਪੱਤਣ (ਸਾਹਿਬ ਸੰਧੂ)- ਕਸਬਾ ਹਰੀਕੇ ਦੇ ’ਚ ਨਿੱਤ ਹੁੰਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਇਥੋਂ ਦੇ ਲੋਕਾਂ ਨੇ ਜਰਾਇਮ ਪੇਸ਼ਾ ਲੋਕਾਂ ਖਿਲਾਫ ਹੁਣ ਥਾਣੇ ਸ਼ਿਕਾਇਤ ਦੇਣੀ ਵੀ ਬੰਦ ਕਰ ਦਿੱਤੀ। ਅੱਜ ਦਾ ਮੰਜ਼ਰ ਇਹ ਹੈ ਕਿ ਚੋਣ ਜ਼ਾਬਤੇ ਦੌਰਾਨ ਵੱਧ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਹਰੀਕੇ ਪੁਲਸ ਦਾ ਕੋਈ ਕਰਮਚਾਰੀ ਨਿਰਧਾਰਿਤ ਨਾਕਾ ਪੁਆਇੰਟ ’ਤੇ ਦਿਖਾਈ ਨਹੀਂ ਦੇ ਰਿਹਾ, ਇਥੋਂ ਤੱਕ ਕਿ ਜ਼ਿਲ੍ਹਾ ਪੁਲਸ ਮੁਖੀ ਦੀ ਹਦਾਇਤਾਂ ’ਤੇ ਲੱਗੇ ਨਾਕਿਆਂ ਦੀ ਜਗ੍ਹਾ ਅਤੇ ਕਰਮਚਾਰੀਆਂ ਦਾ ਹੇਰ ਫੇਰ ਕਈ ਸਵਾਲ ਖੜ੍ਹੇ ਕਰ ਰਿਹਾ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਫਤਿਹ ਰੈਲੀ PM ਮੋਦੀ ਦਾ ਵੱਡਾ ਬਿਆਨ, ਕਿਹਾ- 'ਭਾਜਪਾ ਦਾ ਜਿੱਤਣਾ ਤੈਅ ਹੈ'

ਤਾਜ਼ਾ ਹਾਲਾਤਾਂ ਵਿਚ ਜਿਥੇ ਅੱਜ ਦਿਨ ਦਿਹਾੜੇ ਬਾਜ਼ਾਰ ਵਿਚੋਂ ਸੁਰਜੀਤ ਕੌਰ ਅਤੇ ਕੁਲਵੰਤ ਕੌਰ ਨਾਮੀ ਮਹਿਲਾਵਾਂ ਦਾ ਪਰਸ ਖੋਹਿਆ ਗਿਆ, ਜਿਸ ’ਚ ਨਕਦੀ ਤੋਂ ਇਲਾਵਾ ਹੋਰ ਜ਼ਰੂਰੀ ਸਮਾਨ ਅਤੇ ਕਾਗਜ਼ਾਤ ਸ਼ਾਮਲ ਸਨ, ਲੁਟੇਰੇ ਇੰਨੇ ਬੇਖੌਫ ਸਨ ਕਿ ਨਾਕੇ ਤੋਂ 100 ਮੀਟਰ ਦੀ ਦੂਰੀ ’ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਮੂੰਹ ਬੰਨ੍ਹਣ ਦੀ ਜ਼ਹਿਮਤ ਵੀ ਨਹੀਂ ਉਠਾਈ। ਨਾਕਿਆਂ ਦੀ ਘੇਰਾਬੰਦੀ ’ਚ ਰਹਿਣ ਵਾਲੇ ਹਰੀਕੇ ਵਾਸੀਆਂ ਨੇ ਲੁੱਟ ਦੀ ਵਾਰਦਾਤ ਦੀ ਇਤਲਾਹ ਵੀ ਥਾਣੇ ਦੇਣੀ ਵੀ ਛੱਡ ਦਿੱਤੀ ਹੈ।ਇਸ ਸਬੰਧੀ ਐੱਸ. ਪੀ. ਐੱਚ. ਪਰਵਿੰਦਰ ਕੌਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਨਫ਼ਰੀ ਦੀ ਵੱਡੀ ਘਾਟ ਹੈ, ਜਿਸ ਕਾਰਨ ਕਈ ਨਾਕੇ ਹਟਾਉਣੇ ਪਏ। ਉਨ੍ਹਾਂ ਕਿਹਾ ਕਿ ਬਾਹਰੀ ਰਾਜਾਂ ’ਚ ਚੋਣਾਂ ਸਬੰਧੀ ਗਏ ਮੁਲਾਜ਼ਮ ਪਰਤਣ ਮਗਰੋਂ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦਾ ਕਹਿਣਾ ਹੈ ਕਿ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਾਰਦਾਤਾਂ ਨੂੰ ਠੱਲ ਨਾ ਪਾਈ ਗਈ ਤਾਂ ਉਹ ਦਿਨ ਦੂਰ ਨੂੰ ਜਦੋ ਲੁਟੇਰੇ ਘਰਾਂ ’ਚ ਵੜ੍ਹ ਕੇ ਲੁੱਟਣਗੇ ।

ਇਹ ਵੀ ਪੜ੍ਹੋ- ਫਰੀਦਕੋਟ ਲੋਕ ਸਭਾ ਸੀਟ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਪਿਛਲੇ 5 ਸਾਲਾਂ ਦਾ ਇਤਿਹਾਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News