ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਨਕਦੀ ਸਣੇ ਹੋਰ ਸਾਮਾਨ ਲੈ ਕੇ ਹੋਏ ਫ਼ਰਾਰ

05/12/2024 4:41:13 PM

ਦੀਨਾਨਗਰ (ਕਪੂਰ) :- ਚੋਰਾਂ ਨੇ ਸਥਾਨਕ ਜਲਕੜੀ ਗਲੀ ਵਿਚ ਇਕ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿਚੋਂ ਗਹਿਣੇ ਅਤੇ ਹੋਰ ਸਾਰਾ ਸਾਮਾਨ ਚੋਰੀ ਕਰ ਲਿਆ। ਕਮਲੇਸ਼ ਸ਼ਰਮਾ ਪਤਨੀ ਸਵ. ਸੁਭਾਸ਼ ਚੰਦਰ ਸ਼ਰਮਾ ਵਾਸੀ ਜਲਕੜੀ ਵਾਲੀ ਗਲੀ ਅਵਾਂਖੀ ਗੇਟ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੋਣ ਕਾਰਨ ਉਹ ਆਪਣੀ ਕੁੜੀ ਕੋਲ ਅੰਮ੍ਰਿਤਸਰ ਵਿਖੇ ਇਲਾਜ ਲਈ ਠਹਿਰੀ ਹੋਈ ਸੀ ਅਤੇ ਕਾਫੀ ਸਮੇਂ ਬਾਅਦ ਅੱਜ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਵਾਪਸ ਆਈ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਗਾਇਬ ਸੀ।

ਇਹ ਵੀ ਪੜ੍ਹੋ- ਸੈਰ ਕਰ ਰਹੀ ਔਰਤ ਨਾਲ ਵਾਪਰਿਆ ਭਾਣਾ, ਸੋਚਿਆ ਵੀ ਨਹੀਂ ਸੀ ਇੰਝ ਆਵੇਗੀ ਮੌਤ (ਵੀਡੀਓ)

ਉਨ੍ਹ ਦੱਸਿਆ ਕਿ ਚੋਰ ਘਰ ਵਿਚੋਂ ਦੋ ਗੈਸ ਸਿਲੰਡਰ, ਦੋ ਸੋਨੇ ਦੀਆਂ ਵਾਲੀਆਂ, 10 ਹਜ਼ਾਰ ਰੁਪਏ ਦੀ ਨਕਦੀ, ਪਿੱਤਲ, ਤਾਂਬਾ ਤੇ ਐਲੂਮੀਨੀਅਮ ਦੇ ਸਾਰੇ ਬਰਤਨ, ਇਨਵਰਟਰ ਬੈਟਰੀਆਂ, ਬਿਜਲੀ ਦਾ ਸਾਰਾ ਸਾਮਾਨ ਤੇ ਹੋਰ ਘਰੇਲੂ ਸਾਮਾਨ ਲੈ ਕੇ ਫਰਾਰ ਹੋ ਗਏ ਪੀੜਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਚੋਰੀ ਦੀ ਘਟਨਾ ਸਬੰਧੀ ਪੀੜਤ ਔਰਤ ਨੇ ਸਥਾਨਕ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਚੋਣ ਡਿਊਟੀ ਦੀ ਰਿਹਰਸਲ 'ਚ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀ ਹੋ ਜਾਣ ਸਾਵਧਾਨ, ਹਦਾਇਤਾਂ ਹੋਈਆਂ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News