ਜੋੜੇ ਨੇ ਮੰਦਰ ''ਚ ਵੜ ਕੇ ਤੋੜੀਆਂ ਮੂਰਤੀਆਂ! ਧਾਰਮਿਕ ਭਾਵਨਾਵਾਂ ਭੜਕਾਉਣ ਲਈ ਮਾਮਲਾ ਦਰਜ

05/22/2024 2:52:42 PM

ਲੁਧਿਆਣਾ (ਰਾਜ): ਥਾਣਾ ਸਾਹਨੇਵਾਲ ਦੀ ਪੁਲਸ ਨੇ ਮੰਦਰ 'ਚ ਪਈਆਂ ਮੂਰਤੀਆਂ ਨੂੰ ਤੋੜਣ ਦੇ ਦੋਸ਼ ਹੇਠ ਇਕ ਜੋੜੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਹੈ। ਮੰਦਰ ਦੇ ਪੰਡਤ ਅਜੇ ਤਿਵਾੜੀ ਨੇ ਪੁਲਸ ਨੇ ਦੱਸਿਆ ਕਿ ਲੌਹਾਰਾ ਦੇ ਫ਼ੌਜੀ ਚੌਕ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦਾ ਪੁਜਾਰੀ ਹੈ। ਮੰਦਰ ਦੇ ਅੰਦਰ ਭਗਵਾਨ ਸ਼ਨੀਦੇਵ ਜੀ ਦੀ ਮੂਰਤੀ ਲੱਗੀ ਹੋਈ ਹੈ।  

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਜਿਮ ਦੇ ਬਾਹਰ ਸਵੀਟੀ ਅਰੋੜਾ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ

ਜਦੋਂ ਉਹ ਮੰਦਰ ਗਏ ਤਾਂ ਉਨ੍ਹਾਂ ਵੇਖਿਆ ਕਿ ਮੂਰਤੀ ਦਾ ਇਕ ਹੱਥ ਟੁੱਟਿਆ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਵਾਰੀ ਬੈਲ ਦਾ ਵੀ ਸਿੰਘ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਲਾਕੇ ਵਿਚ ਰਹਿਣ ਵਾਲੀ ਔਰਤ ਨੇਹਾ ਅਤੇ ਉਸ ਦੇ ਪਤੀ ਨੇ ਮੂਰਤੀ ਨੂੰ ਖੰਡਿਤ ਕਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News