ਸਟੂਡੈਂਟਸ ਨੇ 38 ਯੂਨਿਟ ਖ਼ੂਨਦਾਨ ਕਰਕੇ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ

Thursday, Sep 07, 2023 - 12:41 PM (IST)

ਜਲੰਧਰ- ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਲੰਧਰ ਵਿਚ ਲਗਾਏ ਜਾ ਰਹੇ ਬਲੱਡ ਡੋਨੇਸ਼ਨ ਕੈਂਪਾਂ ਦੀ ਲੜੀ ਵਿਚ ਜਲੰਧਰ-ਅੰਮ੍ਰਿਤਸਰ ਬਾਈਪਾਸ ’ਤੇ ਐੱਨ. ਆਈ. ਟੀ. ਦੇ ਨੇੜੇ ਸਥਿਤ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਟ ਦੇ ਕੈਂਪਸ ਵਿਚ ਲਗਾਏ ਗਏ ਤੀਜੇ ਬਲੱਡ ਡੋਨੇਸ਼ਨ ਕੈਂਪ ਦੌਰਾਨ 38 ਸਟੂਡੈਂਟਸ ਨੇ ਬਲੱਡ ਡੋਨੇਟ ਕਰਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ। ਕੈਂਪ ਦਾ ਉਦਘਾਟਨ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਦੇ ਕੇ ਕੀਤਾ। ਇਸ ਦੌਰਾਨ ਗਰੁੱਪ ਦੇ ਡਾਇਰੈਕਟਰ ਮਨਹਰ ਅਰੋੜਾ ਵੀ ਉਨ੍ਹਾਂ ਨਾਲ ਸਨ। ਇਸ ਕੈਂਪ ਦੌਰਾਨ ਪਿਮਸ ਹਸਪਤਾਲ ਦੀ ਮੈਡੀਕਲ ਟੀਮ ਨੇ ਖ਼ੂਨਦਾਨ ਕਰਨ ਵਾਲਿਆਂ ਦਾ ਬਲੱਡ ਇਕੱਠਾ ਕੀਤਾ।

ਇਹ ਵੀ ਪੜ੍ਹੋ-  ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਲੀਦਾਨ ਦਿੱਤਾ ਅਤੇ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿਚ ਬਲੱਡ ਡੋਨੇਸ਼ਨ ਕੈਂਪ ਵਰਗਾ ਪੁੰਨ ਵਾਲਾ ਕੰਮ ਕਰਨਾ ਨਿਸ਼ਚਿਤ ਤੌਰ ’ਤੇ ਮਾਣ ਵਾਲੀ ਗੱਲ ਹੈ। ਸਟੂਡੈਂਟਸ ਵੱਲੋਂ ਡੋਨੇਟ ਕੀਤਾ ਗਿਆ ਬਲੱਡ ਕਈ ਅਜਿਹੇ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਦਦਗਾਰ ਸਾਬਿਤ ਹੋਵੇਗਾ, ਜਿਨ੍ਹਾਂ ਨੂੰ ਸੰਕਟ ਸਮੇਂ ਇਸਦੀ ਸਖ਼ਤ ਲੋੜ ਹੁੰਦੀ ਹੈ। -ਅਨਿਲ ਚੋਪੜਾ, ਚੇਅਰਮੈਨ ਸੇਂਟ ਸੋਲਜਰ ਗਰੁੱਪ, ਜਲੰਧਰ

ਇਹ ਵੀ ਪੜ੍ਹੋ-  SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਜਸ਼ਨਬੀਰ ਦਾ ਕੀਤਾ ਗਿਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News