15 ਜੁਲਾਈ ਤੋਂ ਹੋਵੇਗੀ ਸ਼ੁਰੂ ਸ੍ਰੀਖੰਡ ਮਹਾਦੇਵ ਕੈਲਾਸ਼ ਦੀ ਯਾਤਰਾ

07/08/2019 10:52:31 PM

ਫਿਲੌਰ (ਭਟਿਆਰਾ)— ਭਗਵਾਨ ਸ਼੍ਰੀ ਸ਼ਿਵ ਸ਼ੰਕਰ ਜੀ ਦੇ ਵੱਖ-ਵੱਖ ਧਾਮਾਂ 'ਚੋਂ ਸ੍ਰੀਖੰਡ ਮਹਾਦੇਵ ਕੈਲਾਸ਼ ਵੀ ਇਕ ਅਜਿਹਾ ਧਾਮ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਸੰਗਤਾਂ ਆਪਣਾ ਸੀਸ ਝੁਕਾਉਂਦੀਆਂ ਹਨ। ਦੇਵ ਲੋਕ ਭੂਮੀ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਦੇ ਪਿੰਡ ਜਿਉ (ਤਹਿਸੀਲ ਨਿਲਮੰਡ) ਦੀ ਭਾਗਾਂ ਭਰੀ ਧਰਤੀ 'ਤੇ ਸਥਾਪਿਤ ਸ੍ਰੀਖੰਡ ਮਹਾਦੇਵ ਕੈਲਾਸ਼ ਧਾਮ ਦੀ ਇਕ ਵੱਖਰੀ ਪਛਾਣ ਹੈ। ਸ੍ਰੀ ਅਮਰਨਾਥ ਯਾਤਰਾ ਨਾਲ ਇਸ ਦੀ ਤੁਲਨਾ ਕਰੀਏ ਤਾਂ ਇਸ ਯਾਤਰਾ ਦੀ ਉੱਚਾਈ ਸ੍ਰੀ ਅਮਰਨਾਥ ਯਾਤਰਾ ਤੋਂ ਜ਼ਿਆਦਾ ਹੈ ਅਤੇ ਰਸਤਾ ਵੀ ਬੜਾ ਕਠਿਨ ਹੈ। ਜਿੱਥੇ ਕੋਈ ਵੀ ਸਰਕਾਰੀ ਸਹੂਲਤ ਤਕ ਮੁਹੱਈਆ ਨਹੀਂ ਹੈ, ਇਥੋਂ ਤੱਕ ਕਿ ਇਸ ਯਾਤਰਾ 'ਚ ਘੋੜੇ ਜਾਂ ਕੋਈ ਹੋਰ ਸਾਧਨ ਤਾਂ ਜਾ ਹੀ ਨਹੀਂ ਸਕਦਾ। ਦੱਸਿਆ ਜਾਂਦਾ ਹੈ ਕਿ ਭਗਵਾਨ ਸ਼ੰਕਰ ਜੀ ਇਕ ਅਸੁਰ ਤੋਂ ਆਪਣੀ ਜਾਨ ਬਚਾਉਂਦੇ ਹੋਏ ਇਕ ਸ਼ਿਲਾ 'ਚ ਜਾ ਬਿਰਾਜੇ ਸਨ, ਜਿਸ ਦੇ ਬੱਧ ਉਪਰੰਤ ਭਗਵਾਨ ਸ਼ਿਵ ਜੀ ਦਾ ਵਾਸ ਦਰਸਾਉਂਦੀ ਇਕ ਵਿਸ਼ਾਲ ਸ਼ਿਲਾ ਉਸ ਸਥਾਨ 'ਤੇ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਅੱਜ ਵੀ ਸੁਸ਼ੋਭਿਤ ਹੈ। ਹਰ ਸਾਲ ਇਕ ਹਫਤੇ ਲਈ ਖੁੱਲ੍ਹਣ ਵਾਲੀ ਇਹ 25ਵੀਂ ਸਾਲਾਨਾ ਯਾਤਰਾ ਦਾ ਆਰੰਭ ਸ੍ਰੀਖੰਡ ਸੇਵਾ ਮੰਡਲ ਵੱਲੋਂ ਕੀਤਾ ਜਾਂਦਾ ਹੈ। ਇਸ ਸਾਲ ਵੀ ਇਹ ਯਾਤਰਾ 15 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ, ਜੋ ਕਿ 23 ਜੁਲਾਈ ਤਕ ਸਮਾਪਤ ਹੋ ਜਾਵੇਗੀ। ਇਸ ਯਾਤਰਾ ਦੌਰਾਨ ਸੇਵਾ ਮੰਡਲ ਵੱਲੋਂ ਯਾਤਰਾ ਦੇ ਰਸਤੇ 'ਚ ਪੈਂਦੇ ਤਿੰਨਾ ਪੜਾਵਾਂ ਸਿੰਘ ਘਾਟ, ਥਾਚਰੂ ਅਤੇ ਭੀਮਡਵਾਰ ਵਿਖੇ ਸੰਗਤਾਂ ਦੀ ਸੇਵਾ ਲਈ ਲੰਗਰ ਦਿਨ-ਰਾਤ ਚੱਲਦਾ ਹੈ।


KamalJeet Singh

Content Editor

Related News