ਭਾਰਤੀ ਕਿਸਾਨ ਯੂਨੀਅਨ ਵੱਲੋਂ ਜੰਮੂ-ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਯਾਤਰਾ ਸ਼ੁਰੂ ਕਰਨ ਦਾ ਐਲਾਨ
Sunday, Jan 04, 2026 - 06:49 PM (IST)
ਫ਼ਤਿਹਗੜ੍ਹ ਸਾਹਿਬ (ਜਗਦੇਵ/ਵਿਪਨ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਇਕ ਬੈਠਕ ਕੀਤੀ ਗਈ, ਇਸ ਬੈਠਕ ਦੌਰਾਨ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕੀ ਅੱਜ ਦੀ ਮੀਟਿੰਗ ਵਿੱਚ ਅਸੀਂ ਪੂਰੇ ਭਾਰਤ ਲੈਵਲ ਦੇ ਜੋ ਪ੍ਰੋਗਰਾਮ ਆ ਰਹੇ ਨੇ ਉਸ ਤੇ ਖੁੱਲ ਕੇ ਵਰਕਰਾਂ ਨੇ ਨਾਲ ਚਰਚਾ ਕੀਤੀ ਹੈ ਸਾਡੇ ਪ੍ਰਧਾਨ, ਜ਼ਿਲ੍ਹਾ ਕਮੇਟੀ, ਪਿੰਡ ਪ੍ਰਧਾਨ ਉਹ ਸਾਰੇ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਏ ਨੇ। ਅੱਜ ਸਾਡੇ ਬੀਕੇਯੂ ਸਿੱਧੂਪੁਰ ਦੀ ਜਥੇਬੰਦੀ ਦੇ ਚਾਰ ਜ਼ਿਲ੍ਹਿਆਂ ਦੀ ਮੀਟਿੰਗ ਹੋ ਰਹੀ ਹੈ। ਜਿਸ ਦੇ ਵਿਚ ਪਟਿਆਲੇ ਜ਼ਿਲ੍ਹੇ ਵਿਚ ਜਗਜੀਤ ਸਿੰਘ ਡੱਲੇਵਾਲ ਮੀਟਿੰਗ ਕਰ ਰਹੇ ਨੇ ਅਤੇ ਮੇਰੀ ਡਿਊਟੀ ਫਤਿਹਗੜ੍ਹ ਸਾਹਿਬ ਵਿੱਚ ਲੱਗੀ ਹੈ। ਅਸੀਂ ਕੰਨਿਆਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇਕ ਯਾਤਰਾ ਸ਼ੁਰੂ ਕਰ ਰਹੇ ਆ ਜਿਹਦੇ ਵਿਚ ਸਾਡੀਆਂ 13 ਮੰਗਾਂ ਤੇ ਦੇ ਨਾਲ ਜਿਹੜਾ ਹੋਰ ਵਾਧਾ ਹੋਇਆ ਜਿਵੇ ਕੀ ਬਿਜਲੀ ਐਕਟ ਆ ਰਿਹਾ ਹੈ, ਇਨ੍ਹਾਂ ਨੂੰ ਰੱਦ ਕਰਵਾਉਣ ਵਾਸਤੇ ਤੇ ਜਿਹੜੀਆਂ ਮੰਗਾਂ ਸਾਡੀਆਂ ਅਧੂਰੀਆਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ। ਇਸ ਯਾਤਰਾ ਦਾ ਮਤਲਬ ਲੋਕਾਂ ਨੂੰ ਜਾਗਰੂਕ ਕਰ ਕੇ ਆਉਣ ਵਾਲੇ ਦਿਨਾਂ ਦੇ ਵਿਚ 19 ਮਾਰਚ ਨੂੰ ਕੰਨਿਆਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਬਾਅਦ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿਚ ਸਮਾਪਤ ਹੋਵੇਗੀ। ਉਥੇ ਬਹੁਤ ਦੇਸ਼ ਪੱਧਰ ਦੀ ਵੱਡੀ ਇਕ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ।
