ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਇੰਨੇ ਦਿਨਾਂ ਲਈ ਬੰਦ ਰਹੇਗਾ...
Wednesday, Jan 07, 2026 - 01:25 PM (IST)
ਚੰਡੀਗੜ੍ਹ (ਲਲਨ) : ਰੋਜ਼ਾਨਾ ਹਜ਼ਾਰਾਂ ਯਾਤਰੀਆਂ ਦੀ ਆਵਾਜਾਈ ਵਾਲੇ ਰੇਲਵੇ ਸਟੇਸ਼ਨ ’ਤੇ 15 ਦਿਨ ਯਾਤਰੀਆਂ ਨੂੰ ਖ਼ਾਸ ਸਾਵਧਾਨੀ ਵਰਤਣੀ ਪਵੇਗੀ। ਸਟੇਸ਼ਨ ’ਤੇ ਚੱਲ ਰਹੇ ਵਿਸ਼ਵ ਪੱਧਰੀ ਨਿਰਮਾਣ ਕਾਰਜਾਂ ਕਾਰਨ ਪਲੇਟਫਾਰਮ ਨੰਬਰ-1 ਨੂੰ 20 ਜਨਵਰੀ ਤੋਂ 3 ਫਰਵਰੀ ਤੱਕ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਸ ਦਾ ਸਿੱਧਾ ਅਸਰ ਕਾਲਕਾ ਤੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਪ੍ਰਮੁੱਖ ਰੇਲਾਂ ’ਤੇ ਪਵੇਗਾ। ਹੁਣ ਸ਼ਤਾਬਦੀ ਤੇ ਵੰਦੇ ਭਾਰਤ ਐਕਸਪ੍ਰੈਸ ਪਲੇਟਫਾਰਮ ਨੰਬਰ-1 ਦੀ ਥਾਂ ਪਲੇਟਫਾਰਮ ਨੰਬਰ-2 ਤੋਂ ਰਵਾਨਾ ਹੋਣਗੀਆਂ। ਇਸੇ ਤਰ੍ਹਾਂ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀਆਂ ਸ਼ਤਾਬਦੀ ਤੇ ਵੰਦੇ ਭਾਰਤ ਰੇਲਗੱਡੀਆਂ ਪਲੇਟਫਾਰਮ ਨੰਬਰ-5 ’ਤੇ ਆਉਣਗੀਆਂ, ਜਦੋਂ ਕਿ ਪਹਿਲਾਂ ਇਹ ਟਰੇਨਾਂ ਪਲੇਟਫਾਰਮ ਨੰਬਰ-1 ਜਾਂ 2 ’ਤੇ ਲੱਗਦੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...
ਪਲੇਟਫਾਰਮ 1 ’ਤੇ ਥਰੂ-ਰੂਫ਼ ਦਾ ਕਰਵਾਇਆ ਜਾਵੇਗਾ ਕੰਮ
ਰੇਲਵੇ ਮੁਤਾਬਕ ਇਹ ਤਬਦੀਲੀ ਰੇਲ ਭੂਮੀ ਵਿਕਾਸ ਅਥਾਰਟੀ ਵੱਲੋਂ ਪਲੇਟਫਾਰਮ ਨੰਬਰ-1 ’ਤੇ ਬਣਾਏ ਜਾਣ ਵਾਲੇ ਥਰੂ-ਰੂਫ਼ ਦੇ ਕੰਮ ਕਾਰਨ ਕੀਤੀ ਗਈ ਹੈ। ਇਸ ਨਾਲ ਭਵਿੱਖ ’ਚ ਯਾਤਰੀਆਂ ਨੂੰ ਮੌਸਮ ਤੋਂ ਬਚਾਅ ਤੇ ਬਿਹਤਰ ਸੁਵਿਧਾਵਾਂ ਮਿਲਣਗੀਆਂ। ਸੀਨੀਅਰ ਡੀ. ਸੀ. ਐੱਮ. ਅੰਬਾਲਾ ਮੰਡਲ ਨਵੀਨ ਕੁਮਾਰ ਨੇ ਕਿਹਾ ਕਿ ਯਾਤਰੀ ਘਰੋਂ ਨਿਕਲਣ ਤੋਂ ਪਹਿਲਾਂ ਅਤੇ ਸਟੇਸ਼ਨ ਪਹੁੰਚ ਕੇ ਆਪਣੀ ਟਰੇਨ ਦਾ ਪਲੇਟਫਾਰਮ ਜ਼ਰੂਰ ਜਾਂਚ ਲੈਣ। ਉਨ੍ਹਾਂ ਦੱਸਿਆ ਕਿ ਰੇਲਵੇ ਵੱਲੋਂ ਸਟੇਸ਼ਨ ’ਤੇ ਲਗਾਤਾਰ ਐਲਾਨ ਕੀਤੇ ਜਾਣਗੇ ਤਾਂ ਜੋ ਕਿਸੇ ਨੂੰ ਭਟਕਣਾ ਨਾ ਪਵੇ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ
32 ਰੇਲਗੱਡੀਆਂ ਦੇ ਪਲੇਟਫਾਰਮ ਬਦਲੇ
ਪਲੇਟਫਾਰਮ-1 ਬੰਦ ਹੋਣ ਕਾਰਨ ਰੇਲਵੇ ਨੇ ਕੁੱਲ 32 ਰੇਲਗੱਡੀਆਂ ਦੇ ਪਲੇਟਫਾਰਮਾਂ ’ਚ ਤਬਦੀਲੀ ਕੀਤੀ ਹੈ। ਵੰਦੇ ਭਾਰਤ ਰੇਲਗੱਡੀ ਨੰਬਰ 20977-78 ਦੀ ਧੁਲਾਈ ਹੁਣ ਪਲੇਟਫਾਰਮ ਨੰਬਰ-6 ’ਤੇ ਹੋਵੇਗੀ ਤੇ ਰੇਲਗੱਡੀ ਵੀ ਉੱਥੋਂ ਹੀ ਚੱਲੇਗੀ। ਲਖਨਊ ਤੋਂ ਆਉਣ ਵਾਲੀ ਰੇਲਗੱਡੀ ਨੰਬਰ 12231 ਹੁਣ ਪਲੇਟਫਾਰਮ ਨੰਬਰ-3 ’ਤੇ ਆਵੇਗੀ ਜਦਕਿ ਜਨ ਸ਼ਤਾਬਦੀ ਰੇਲਗੱਡੀ ਵੀ ਪਲੇਟਫਾਰਮ 1 ਦੀ ਥਾਂ ਪਲੇਟਫਾਰਮ 3 ’ਤੇ ਲੱਗੇਗੀ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਅਸੁਵਿਧਾ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸਟੇਸ਼ਨ ਪਹੁੰਚਣ ਅਤੇ ਸੂਚਨਾ ਬੋਰਡਾਂ ਦੇ ਐਲਾਨ ’ਤੇ ਧਿਆਨ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
