ਅੰਮ੍ਰਿਤਸਰ: ਬਿਨਾਂ ਡਾਕਟਰ ਤੋਂ ਸਰਕਾਰੀ ਹਸਪਤਾਲ ’ਚ ਹੁਣ ਖੋਜੀ ਜਾਵੇਗੀ TB ਦੀ ਬੀਮਾਰੀ, ਜ਼ਿਲ੍ਹੇ ਨੂੰ ਮਿਲਣਗੀਆਂ...
Sunday, Dec 28, 2025 - 05:52 PM (IST)
ਅੰਮ੍ਰਿਤਸਰ (ਦਲਜੀਤ)- ਸਰਕਾਰੀ ਟੀ. ਬੀ. ਹਸਪਤਾਲ ਵਿਚ ਏ. ਆਈ. ਸਾਫਟਵੇਅਰ ਦੇ ਸਹਿਯੋਗ ਨਾਲ ਬਿਨਾਂ ਡਾਕਟਰ ਤੋਂ ਮਰੀਜ਼ਾਂ ਵਿਚ ਟੀ. ਬੀ. ਦੀ ਖੋਜ ਕੀਤੀ ਜਾਵੇਗੀ। ਭਾਰਤ ਸਰਕਾਰ ਦੇ ਸੈਂਟਰਲ ਟੀ. ਬੀ. ਡਵੀਜ਼ਨ ਵੱਲੋਂ ਟੀ. ਬੀ. ਦੀ ਬੀਮਾਰੀ ਦੇ ਖਾਤਮੇ ਲਈ ਨਵੀਂ ਟੈਕਨਾਲੌਜੀ ਦੇ ਜ਼ਰੀਏ ਬੀਮਾਰੀ ਦੀ ਭਾਲ ਕਰ ਕੇ ਉਸ ਦੇ ਖਾਤਮੇ ਲਈ ਵਿਸ਼ੇਸ਼ ਯੋਜਨਾ ਬਣਾਈ ਹੈ। 45 ਲੱਖ ਰੁਪਏ ਦੀ ਲਾਗਤ ਵਾਲੀ ਮਸ਼ੀਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਆਸਾਨੀ ਨਾਲ ਲਿਜਾਈ ਜਾ ਸਕੇਗੀ। ਅਤੀ ਆਧੁਨਿਕ ਟੈਕਨਾਲੌਜੀ ਨਾਲ ਲੈਸ ਉਕਤ ਮਸ਼ੀਨ ਭਵਿੱਖ ਵਿਚ ਮਰੀਜ਼ਾਂ ਲਈ ਕਾਫੀ ਲਾਭਦਾਇਕ ਸਾਬਿਤ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਟੀ. ਬੀ. ਦੀ ਬੀਮਾਰੀ ਦੇ ਖਾਤਮੇ ਲਈ ਵੱਡੇ ਪੱਧਰ ’ਤੇ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਹੁਣ ਜਿੱਥੇ ਸਮਾਜ ਨਵੀਂ ਟੈਕਨਾਲੌਜੀ ਦੇ ਨਾਲ ਜੁੜ ਰਿਹਾ ਹੈ, ਉੱਥੇ ਹੀ ਸੈਂਟਰਲ ਟੀ. ਬੀ. ਡਵੀਜ਼ਨ ਵੱਲੋਂ ਏ. ਆਈ. ਦੇ ਸਹਿਯੋਗ ਨਾਲ ਬੀਮਾਰੀ ਦੇ ਖਾਤਮੇ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਫਿਲਹਾਲ ਤਿੰਨ ਮਸ਼ੀਨਾਂ ਲੱਗਣੀਆਂ ਹਨ, ਜਦਕਿ ਪਹਿਲੇ ਪੜਾਅ ਤਹਿਤ ਪਹਿਲੀ ਮਸ਼ੀਨ ਸਰਕਾਰੀ ਟੀ. ਬੀ. ਹਸਪਤਾਲ ਵਿਚ ਇੰਸਟਾਲ ਕੀਤੀ ਗਈ ਹੈ। ਮਸ਼ੀਨ ਕਾਲਜ ਕੰਪਿਊਟਰ ਦੇ ਨਾਲ ਅਟੈਚ ਹੋਵੇਗੀ ਅਤੇ ਮਸ਼ੀਨਰੀ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਆਸਾਨੀ ਨਾਲ ਲਿਜਾਈ ਜਾ ਸਕੇਗੀ। ਇਸ ਮਸ਼ੀਨਰੀ ਤੋਂ ਆਉਣ ਵਾਲੀ ਰਿਪੋਰਟ ਕਾਫੀ ਢੁੱਕਵੀਂ ਅਤੇ ਵਧੀਆ ਹੋਵੇਗੀ।
ਇਹ ਵੀ ਪੜ੍ਹੋ- ਤੋਤਾ-ਤੋਤੀ ਦੀ ਆਤਮਿਕ ਸ਼ਾਂਤੀ ਲਈ ਕਰਵਾਇਆ ਪਾਠ, ਭੋਗ 'ਤੇ 300 ਬੰਦਿਆਂ ਨੇ ਛਕਿਆ ਲੰਗਰ
ਸਿਹਤ ਵਿਭਾਗ ਦੇ ਜ਼ਿਲਾ ਟੀ. ਬੀ. ਅਧਿਕਾਰੀ ਡਾਕਟਰ ਵਿਜ ਗੋਤਵਾਲ ਨੇ ਦੱਸਿਆ ਕਿ ਅਤੀ ਆਧੁਨਿਕ ਤਕਨੀਕਾਂ ਨਾਲ ਏ. ਆਈ. ਵਾਲੀ ਮਸ਼ੀਨ ਹਸਪਤਾਲ ਵਿਚ ਆ ਗਈ ਹੈ ਅਤੇ ਮੁਫਤ ਵਿਚ ਇਸ ਮਸ਼ੀਨ ’ਤੇ ਮਰੀਜ਼ਾਂ ਨੂੰ ਟੈਸਟ ਕਰਵਾ ਕੇ ਲਾਭ ਦਵਾਇਆ ਜਾਵੇਗਾ। ਇਹ ਮਸ਼ੀਨ ਬਿਨਾਂ ਡਾਕਟਰ ਤੋਂ ਮਰੀਜ਼ ਦੇ ਅੰਦਰ ਟੀ. ਬੀ. ਦੀ ਬਿਮਾਰੀ ਦੀ ਪੁਸ਼ਤੀ ਵੀ ਕਰ ਸਕਦੀ ਹੈ ਅਤੇ ਡਾਕਟਰ ਇਸ ਦੀ ਰਿਪੋਰਟ ਵੇਖ ਕੇ ਪੁਖਤਾ ਜਾਣਕਾਰੀ ਮਰੀਜ਼ ਨੂੰ ਬੀਮਾਰੀ ਸਬੰਧੀ ਦੇ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਇਹ ਮਸ਼ੀਨ ਹਸਪਤਾਲ ਤੋਂ ਇਲਾਵਾ ਮੈਡੀਕਲ ਕੈਂਪਾਂ ਵਿਚ ਵੀ ਲਗਾਈ ਜਾਵੇਗੀ ਅਤੇ ਜਿਸ ਦਾ ਲਾਭ ਭਵਿੱਖ ਵਿਚ ਮਰੀਜ਼ਾਂ ਨੂੰ ਕਾਫੀ ਵੱਡੇ ਪੱਧਰ ’ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲੀ ਮਸ਼ੀਨ ਸਰਕਾਰੀ ਟੀ. ਬੀ. ਹਸਪਤਾਲ ਵਿਚ ਇੰਸਟਾਲ ਕਰ ਦਿੱਤੀ ਗਈ ਹੈ ਜਦਕਿ ਬਾਕੀ ਦੋ ਮਸ਼ੀਨਾਂ ਹੋਰ ਆ ਰਹੀਆਂ ਹਨ ਉਨ੍ਹਾਂ ਨੂੰ ਵੀ ਮਰੀਜ਼ਾਂ ਦੀ ਭਲਾਈ ਲਈ ਸਰਕਾਰੀ ਹਸਪਤਾਲਾਂ ਵਿਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਕਨਾਲੌਜੀ ਬੇਹੱਦ ਵਧੀਆ ਹੈ ਅਤੇ ਇਸ ਦੇ ਨਾਲ ਬੀਮਾਰੀ ਦੇ ਖਾਤਮੇ ਲਈ ਵੱਡੇ ਪੱਧਰ ਤੱਕ ਉਪਰਾਲੇ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- SGPC ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਦੇਣਾ ਬੰਦ ਕਰਨ ਸਰਕਾਰਾਂ, ਸਰਕਾਰੀ SIT ਨੂੰ ਅਸੀਂ ਨਹੀਂ ਮੰਨਦੇ: ਜਥੇ. ਗੜਗੱਜ
ਪ੍ਰਾਈਵੇਟ ਹਸਪਤਾਲਾਂ ’ਚ ਵੀ ਨਹੀਂ ਹੈ ਏ. ਆਈ. ਨਾਲ ਲੈਸ ਐਕਸਰੇ ਮਸ਼ੀਨਾਂ ਦੀ ਟੈਕਨਾਲੌਜੀ
ਸਰਕਾਰੀ ਟੀ. ਬੀ. ਹਸਪਤਾਲ ਦੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਇਹ ਮਸ਼ੀਨਰੀ ਕਾਫੀ ਵਧੀਆ ਢੰਗ ਨਾਲ ਕੰਮ ਕਰੇਗੀ। ਇਹ ਸੈਂਟਰਲ ਟੀ. ਬੀ. ਡਵੀਜ਼ਨ ਵੱਲੋਂ ਮੁਹੱਈਆ ਕਰਵਾਈ ਗਈ ਹੈ ਜੋ ਕਿ ਪ੍ਰਾਈਵੇਟ ਸੈਂਟਰਾਂ ਕੋਲ ਵੀ ਮੌਜੂਦ ਨਹੀਂ ਹੈ। ਇਸ ਦੀ ਰਿਪੋਰਟ ਕਾਫੀ ਸਾਰਥਿਕ ਸਿੱਟੇ ਸਾਹਮਣੇ ਲਿਆਵੇਗੀ। ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਨੂੰ ਇਸ ਮਸ਼ੀਨਰੀ ਰਾਹੀਂ ਹੋਣ ਵਾਲੇ ਟੈਸਟਾਂ ਦਾ ਵੱਧ ਤੋਂ ਵੱਧ ਲਾਭ ਮਿਲੇਗਾ। ਮਰੀਜ਼ਾਂ ਦੀ ਭਲਾਈ ਲਈ ਡਵੀਜ਼ਨ ਕਾਫੀ ਵੱਡੇ ਪੱਧਰ ’ਤੇ ਉਪਰਾਲੇ ਕਰ ਰਿਹਾ ਹੈ।
ਲੋਕਾਂ ਵਿਚ ਜਾਗਰੂਕਤਾ ਲਿਆ ਕੇ ਖਤਮ ਕੀਤੀ ਜਾ ਸਕਦੀ ਹੈ ਟੀ. ਬੀ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਡਾ. ਨਰੇਸ਼ ਨੇ ਦੱਸਿਆ ਕਿ ਲੋਕਾਂ ਵਿਚ ਜਾਗਰੂਕਤਾ ਲਿਆ ਕੇ ਟੀ. ਬੀ. ਨੂੰ ਖਤਮ ਕੀਤਾ ਜਾ ਸਕਦਾ। ਦੋ ਹਫਤੇ ਤੋਂ ਪੁਰਾਣੀ ਖਾਂਸੀ, ਟੀ. ਬੀ. ਹੋ ਸਕਦੀ ਹੈ। ਸਰਕਾਰੀ ਪੱਧਰ ’ਤੇ ਇਸ ਬੀਮਾਰੀ ਦਾ ਮੁਫਤ ਇਲਾਜ ਹੁੰਦਾ ਹੈ। ਬੀਮਾਰੀ ਦੇ ਮੁੱਖ ਲੱਛਣ ਭਾਰ ਘੱਟ ਹੋਣਾ, ਭੁੱਖ ਘੱਟ ਲੱਗਣੀ, ਥੁੱਕ ਵਿਚ ਖੂਨ ਆਉਣਾ ਆਦਿ ਹਨ। ਜੇਕਰ ਕੋਈ ਵੀ ਲੱਛਣ ਸਾਹਮਣੇ ਆਉਂਦਾ ਹੈ ਤਾਂ ਨਿਰਧਾਰਿਤ ਸਮੇਂ ’ਤੇ ਕਰਵਾਇਆ ਗਿਆ। ਇਲਾਜ ਮਰੀਜ਼ ਦੀ ਕੀਮਤੀ ਜਾਨ ਬਚਾ ਸਕਦਾ ਹੈ।
