ਡੀ. ਸੀ. ਦੇ ਹੁਕਮਾਂ ਨੂੰ ਟਿੱਚ ਜਾਣਦੀ ਏ ਪੁਲਸ, ਧੱਕੇ ਨਾਲ ਬੰਦ ਕਰਵਾਈਆਂ ਦੁਕਾਨਾਂ

05/04/2021 2:55:06 PM

ਹੁਸ਼ਿਆਰਪੁਰ (ਅਮਰੀਕ)-ਹੁਸ਼ਿਆਰਪੁਰ ਦਾ ਥਾਣਾ ਹਰਿਆਣਾ ਇਕ ਵਾਰ ਫਿਰ ਉਸ ਸਮੇਂ ਸੁਰਖੀਆਂ ’ਚ ਆ ਗਿਆ, ਜਦੋਂ ਥਾਣੇ ਦੇ ਮੁਲਾਜ਼ਮਾਂ ਨੇ ਡੀ. ਸੀ. ਦੇ ਹੁਕਮਾਂ ਦੇ ਉਲਟ ਜਾ ਕੇ ਬਾਗਪੁਰ ’ਚ ਧੱਕੇ ਨਾਲ ਹੀ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਮੁਤਾਬਿਕ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਜਾ ਰਹੀ ਸੀ ਪਰ ਬਾਵਜੂਦ ਇਸ ਦੇ ਥਾਣਾ ਹਰਿਆਣਾ ਦੇ ਮੁਲਾਜ਼ਮ ਆਏ ਤੇ ਆਉਂਦੇ ਸਾਰ ਹੀ ਆਪਣਾ ਪੁਲਸੀਆ ਰੋਅਬ ਦਿਖਾਉਂਦਿਆਂ ਧੱਕੇ ਨਾਲ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਡੀ. ਸੀ. ਸਾਹਿਬ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਤਾਂ ਫਿਰ ਵੀ ਮੁਲਾਜ਼ਮਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ, ਜਿਸ ਕਾਰਨ ਥਾਣਾ ਹਰਿਆਣਾ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਕਤ ਦੁਕਾਨਦਾਰਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ’ਤੇ ਧੱਕੇ ਨਾਲ ਹੀ ਮੈਡੀਕਲ ਸਟੋਰ ਬੰਦ ਕਰਵਾਉਣ ਦੇ ਦੇਸ਼ ਲੱਗ ਚੁੱਕੇ ਹਨ। ਇਸ ਸਾਰੇ ਮਾਮਲੇ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਨਾ ਤਾਂ ਉਹ ਥਾਣੇ ’ਚ ਹੀ ਮੌਜੂਦ ਮਿਲੇ ਅਤੇ ਨੇ ਹੀ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਸਮਝਿਆ।


Manoj

Content Editor

Related News