ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ

Wednesday, Apr 17, 2024 - 06:25 PM (IST)

ਕੋਲਕਾਤਾ, (ਭਾਸ਼ਾ)– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ ਕਦਮਾਂ ਦੇ ਨਾਲ ਹੀ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਰੱਦ ਕਰਨ ਦਾ ਵਾਅਦਾ ਕੀਤਾ ਗਿਆ ਹੈ। ਰਾਜ ਸਭਾ ’ਚ ਤ੍ਰਿਣਮੂਲ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਇਥੇ ਪਾਰਟੀ ਹੈੱਡਕੁਆਰਟਰ ’ਚ ਮੈਨੀਫੈਸਟੋ ਜਾਰੀ ਕਰਦੇ ਹੋਏ ਕਿਹਾ,‘ਇਹ ਉਹ ਵਾਅਦੇ ਹਨ, ਜਿਨ੍ਹਾਂ ਨੂੰ ਅਸੀਂ ‘ਇੰਡੀਆ’ ਗਰੁੱਪ ਦੇ ਹਿੱਸੇ ਦੇ ਤੌਰ ’ਤੇ ਪੂਰਾ ਕਰਾਂਗੇ, ਜਦ ਗਰੁੱਪ ਦੀ ਅਗਲੀ ਸਰਕਾਰ ਬਣੇਗੀ।

ਦੇ ਸੀਨੀਅਰ ਨੇਤਾ ਅਮਿਤ ਮਿਤਰਾ ਨੇ ਕਿਹਾ,‘ਅਸੀਂ ਕੀਮਤ ਸਥਿਰਤਾ ਫੰਡ ਦੀ ਸਥਾਪਨਾ ਰਾਹੀਂ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ ਕਰਨ ਦਾ ਵਾਅਦਾ ਕਰਦੇ ਹਾਂ। ਅਸੀਂ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਅਤੇ ਦੇਸ਼ ’ਚ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ (ਐੱਨ. ਆਰ. ਸੀ.) ਦੀ ਕੋਸ਼ਿਸ਼ ਨੂੰ ਰੋਕਣ ਦਾ ਵੀ ਵਾਅਦਾ ਕਰਦੇ ਹਾਂ।’


Rakesh

Content Editor

Related News