ਇੱਕੋ ਰਾਤ 4 ਦੁਕਾਨਾਂ ''ਚ ਵਾਰਦਾਤ, ਸ਼ਟਰ ਤੋੜ ਦੁਕਾਨਾਂ ਦੇ ਗੱਲ੍ਹਿਆਂ ’ਚੋਂ ਕੀਤੀ ਨਕਦੀ ਚੋਰੀ

Monday, Apr 15, 2024 - 12:30 PM (IST)

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਕੁਹਾੜਾ ਰੋਡ ’ਤੇ ਇੱਕੋ ਰਾਤ 'ਚ 4 ਦੁਕਾਨਾਂ ਵਿਚ ਚੋਰੀ ਹੋ ਗਈ ਅਤੇ ਚੋਰ ਦੁਕਾਨਾਂ ਦੇ ਗੱਲ੍ਹਿਆਂ ਵਿਚ ਪਈ ਨਕਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੁਹਾੜਾ ਰੋਡ ’ਤੇ ਸਥਿਤ ਇੱਕ ਹੇਅਰ ਡਰੈੱਸਰ, ਕੰਨਫੈਕਸ਼ਨਰੀ ਅਤੇ ਰੇਡੀਅਮ ਟੇਪ ਲਗਾਉਣ ਵਾਲੀਆਂ ਦੁਕਾਨਾਂ ’ਚੋਂ ਚੋਰ ਨਕਦੀ ਚੋਰੀ ਕਰਕੇ ਲੈ ਗਏ।

ਹੇਅਰ ਡਰੈਸਰ ਦੀ ਦੁਕਾਨ ਕਰਦੇ ਕੁਲਦੀਪ ਰਾਮ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਸਵੇਰੇ ਆ ਕੇ ਦੇਖਿਆ ਕਿ ਮੇਰੀ ਦੁਕਾਨ ਤੋਂ ਇਲਾਵਾ ਨਾਲ ਲੱਗਦੀਆਂ 3 ਦੁਕਾਨਾਂ ਦੇ ਸ਼ਟਰ ਤੋੜੇ ਹੋਏ ਸਨ, ਜਦਕਿ ਇੱਕ ਦੁਕਾਨ ਦੀ ਕੰਧ ਨੂੰ ਪਿੱਛੋਂ ਪਾੜ ਲਗਾਇਆ ਹੋਇਆ ਸੀ।

ਇਨ੍ਹਾਂ 4 ਦੁਕਾਨਾਂ ’ਚੋਂ ਚੋਰਾਂ ਨੇ ਕੋਈ ਸਮਾਨ ਤਾਂ ਚੋਰੀ ਨਹੀਂ ਕੀਤਾ ਪਰ ਇਨ੍ਹਾਂ ਦੁਕਾਨਾਂ ਦੇ ਅੰਦਰ ਗੱਲ੍ਹਿਆਂ ਵਿਚ ਪਿਆ ਕਰੀਬ 20 ਤੋਂ 25 ਹਜ਼ਾਰ ਰੁਪਏ ਨਕਦੀ ਚੋਰੀ ਹੋ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News