ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵੱਲੋਂ ਚਲਾਈ ਗਈ ਸਫਾਈ ਮੁਹਿੰਮ

Sunday, Feb 23, 2020 - 06:29 PM (IST)

ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵੱਲੋਂ ਚਲਾਈ ਗਈ ਸਫਾਈ ਮੁਹਿੰਮ

ਜਲੰਧਰ (ਮਾਹੀ)— ਸੰਤ ਨਿਰੰਕਾਰੀ ਮੰਡਲ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਪੂਰੇ ਭਾਰਤ ਅਤੇ ਪੰਜਾਬ ਦੇ ਹਰ ਜ਼ਿਲੇ ਦੇ ਹਸਪਤਾਲਾਂ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਉਣ ਸਮੇਤ ਸਫਾਈ ਅਭਿਆਨ ਚਲਾਇਆ ਗਿਆ। ਇਸ ਕੜੀ ਦੇ ਤਹਿਤ ਅੱਜ ਜਲੰਧਰ ਵਿਖੇ ਵੀ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਸਫਾਈ ਅਭਿਆਨ ਚਲਾਇਆ ਗਿਆ।PunjabKesariਇਸ ਮੌਕੇ ਭਾਰੀ ਗਿਣਤੀ 'ਚ ਨਿਰੰਕਾਰੀ ਸਰਧਾਲੂਆਂ ਵੱਲੋਂ ਇਕੱਠੇ ਹੋ ਕੇ ਰੇਲਵੇ ਸਟੇਸ਼ਨ, ਸਿਵਲ ਹਸਪਤਾਲ, ਸਕੂਲ ਅਤੇ ਸ਼ਹਿਰ ਦੇ ਨਾਲ ਲੱਗਦੇ ਪਾਰਕ ਦੀ ਸਫਾਈ ਕੀਤੀ ਅਤੇ ਪੌਦੇ ਲਗਾਏ ਗਏ। ਸੇਵਾਦਾਰਾਂ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦਿਕਸ਼ਾ ਦੇ ਆਦੇਸ਼ ਅਨੁਸਾਰ ਪੂਰੇ ਭਾਰਤ 'ਚ ਇਹ ਅਭਿਆਨ ਚਲਾਇਆ ਜਾ ਰਿਹਾ ਹੈ। ਮਿਸ਼ਨ ਵੱਲੋਂ ਹਰ ਸਾਲ ਸਫਾਈ ਕਰਕੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਅਤੇ ਸਾਨੂੰ ਜਿੱਥੇ ਵੀ ਲੱਗਦਾ ਹੈ ਸਫਾਈ ਦੀ ਲੋੜ ਹੈ ਅਸੀਂ ਉੱਥੇ ਹੀ ਪਹੁੰਚ ਕੇ ਸਫਾਈ ਕਰਦੇ ਹਾਂ।


author

shivani attri

Content Editor

Related News