ਬਾਰਿਸ਼ ਨੇ ਬਸੰਤ ਪੰਚਮੀ ਦਾ ਤਿਉਹਾਰ ਕੀਤਾ ਫਿੱਕਾ

Friday, Jan 23, 2026 - 12:17 PM (IST)

ਬਾਰਿਸ਼ ਨੇ ਬਸੰਤ ਪੰਚਮੀ ਦਾ ਤਿਉਹਾਰ ਕੀਤਾ ਫਿੱਕਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) -ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਕੀਤੀ ਗਈ ਭਵਿੱਖਬਾਣੀ ਅਨੁਸਾਰ ਬੀਤੀ ਰਾਤ ਤੋਂ ਹੀ ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਟਾਂਡਾ ਵਿੱਚ ਵੀ ਬਾਰਿਸ਼ ਲਗਾਤਾਰ ਜਾਰੀ ਹੈ। ਅੱਜ ਬਸੰਤ ਪੰਚਮੀ ਦਾ ਦਿਨ ਹੋਣ ਕਾਰਨ ਜਿੱਥੇ ਵੱਡੀ ਪਤੰਗਬਾਜ਼ੀ ਹੋਣ ਦੀ ਸੰਭਾਵਨਾ ਸੀ, ਬਾਰਿਸ਼ ਦੇ ਚੱਲਦਿਆਂ ਫਿਲਹਾਲ ਉਸ 'ਤੇ ਰੋਕ ਲੱਗੀ ਹੋਈ ਹੈ।  ਮੌਸਮ ਵਿਭਾਗ ਵੱਲੋਂ ਬਾਰਿਸ਼ ਦੇ ਨਾਲ-ਨਾਲ ਆਉਣ ਵਾਲੇ ਦੋ ਦਿਨਾਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ  ਜਨਵਰੀ ਮਹੀਨੇ ਦੇ ਅਖੀਰਲੇ ਪੜਾਅ ਵਿੱਚ ਬੇਸ਼ੱਕ ਲੋਕਾਂ ਨੂੰ ਸੀਤ ਲਹਿਰ ਤੋਂ ਛੁਟਕਾਰਾ ਮਿਲਿਆ ਹੈ ਪਰ ਬਾਰਿਸ਼ ਅਤੇ ਸੰਭਾਵਿਤ ਗੜੇਮਾਰੀ ਦੇ ਕਾਰਨ ਠੰਡ ਅਤੇ ਧੁੰਦ ਦੇ ਦਿਨਾਂ ਦਾ ਇਕ ਵਾਰ ਫਿਰ ਤੋਂ ਆਗਾਜ਼ ਹੋ ਸਕਦਾ ਹੈ  ।

ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਖੇਤੀਬਾੜੀ ਮਾਹਰਾਂ ਵੱਲੋਂ ਇਸ ਬਾਰਿਸ਼ ਨੂੰ ਫਸਲਾਂ ਵਾਸਤੇ ਲਾਭਦਾਇਕ ਦੱਸਿਆ ਜਾ ਰਿਹਾ ਹੈ ਕਿਉਂਕਿ ਫਸਲਾਂ 'ਤੇ ਪਿਛਲੇ ਦਿਨ ਪਈ ਧੁੰਦ ਅਤੇ ਕੋਹਰੇ ਦਾ ਅਸਰ ਵੇਖਿਆ ਜਾ ਰਿਹਾ ਸੀ। ਤਾਂ ਦੂਸਰੇ ਪਾਸੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਧੁੰਦ ਅਤੇ ਕੋਹਰਾ ਪੈਣ ਕਾਰਨ ਪ੍ਰਦੂਸ਼ਿਤ ਵਾਤਾਵਰਣ 'ਤੇ ਵੀ ਬਾਰਿਸ਼ ਦਾ ਅਸਰ ਹੋਵੇਗਾ ਅਤੇ ਬਾਰਿਸ਼ ਤੋਂ ਬਾਅਦ ਮੌਸਮ ਸਾਫ਼ ਹੋਵੇਗਾ ਜੋ ਕਿ ਸਮੁੱਚੀ ਬਨਸਪਤੀ ਲਈ ਲਾਹੇਵੰਦ ਹੈ ।

ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਦੀ ਦੁਕਾਨ 'ਤੇ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਬਜ਼ੁਰਗ ਦਾ ਕੀਤਾ ਕਤਲ, ਤੇ ਫਿਰ...

ਹਾਲਾਂਕਿ ਦੋ ਦਿਨ ਪਹਿਲਾਂ ਲੱਗੀਆਂ ਧੁੱਪਾਂ ਦੇ ਕਾਰਨ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਸਰਦੀਆਂ ਦੀ ਇਹ ਪਹਿਲੀ ਬਰਸਾਤ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਨਾਲ ਰਾਹਤ ਮਿਲਣ ਦੀ ਸੰਭਾਵਨਾ ਹੈ ਜੇਕਰ ਬਾਰਿਸ਼ ਜਿਆਦਾ ਹੁੰਦੀ ਹੈ ਤਾਂ ਲੋਕਾਂ ਲਈ ਮੁਸ਼ਕਲਾਂ ਵੀ ਪੈਦਾ ਹੋ ਸਕਦੀਆਂ ਹਨ। ਅੱਜ ਬਸੰਤ ਪੰਚਮੀ ਦਾ ਦਿਨ ਹੋਣ ਕਾਰਨ ਪਤੰਗਬਾਜ਼ੀ ਕਰਨ ਦੇ ਸ਼ੌਕੀ ਬਾਰਿਸ਼ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਹਨ ਬਸੰਤ ਪੰਚਮੀ ਦੇ ਸ਼ੁੱਭ ਦਿਹਾੜੇ 'ਤੇ ਵੱਖ-ਵੱਖ ਆਗੂਆਂ ਨੇ ਮੁਬਾਰਕਬਾਦ ਦਿੰਦੇ ਹੋਏ ਸਭਨਾਂ ਦੀ ਸੁੱਖ ਸ਼ਾਂਤੀ ਵਾਸਤੇ ਕਾਮਨਾ ਕੀਤੀ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News