ਹਲਕਾ ਸ਼ਾਮ ਚੁਰਾਸੀ ''ਚ ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰ, ਵਾਸੀ ਪ੍ਰੇਸ਼ਾਨ
Monday, Nov 10, 2025 - 06:51 PM (IST)
ਸ਼ਾਮ ਚੁਰਾਸੀ (ਦੀਪਕ)-ਵਾਰਡ ਨੰਬਰ-2 ਵਿਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਚੁਕੀ ਹੈ। ਲੋਕਾਂ ਨੇ ਕਿਹਾ ਕਿ ਵਾਰਡ ਦਾ ਸਫ਼ਾਈ ਕਰਮਚਾਰੀ ਵੀ ਆਪਣੀ ਜ਼ਿੰਮੇਵਾਰੀ ਨਾਲ ਨਹੀਂ ਨਿਭਾਅ ਰਿਹਾ, ਜਿਸ ਕਾਰਨ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗਣ ਕਾਰਨ ਵਾਰਡ ਵਾਸੀ ਪ੍ਰੇਸ਼ਾਨ ਹੋ ਚੁਕੇ ਹਨ। ਇਸ ਮੌਕੇ ਵਾਰਡ ਦੇ ਵਾਸੀ ਅਤੇ ਦੁਕਾਨਦਾਰ ਸੋਨੂ ਵਿਰਦੀ, ਸਮਾਜ ਸੇਵਕ ਜਗਤਾਰ ਡੈਨੀ, ਪ੍ਰੇਮ ਚੰਦ, ਸੁਮੀਤ ਕੁਮਾਰ, ਸਮਾਜ ਸੇਵਕ ਡਾ. ਐੱਚ. ਕੇ. ਭਾਟੀਆ ਗੁਰਦਿਆਲ ਰਾਮ, ਦੀਪਕ, ਮਾਨਵ ਮੱਟੂ, ਹਰਚਰਨ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਅੱਗੇ ਕਈ-ਕਈ ਮਹੀਨਿਆਂ ਤੋਂ ਕੂੜਾ-ਕਰਕਟ ਇਸ ਤਰ੍ਹਾਂ ਹੀ ਪਿਆ ਰਹਿੰਦਾ ਹੈ। ਨਗਰ ਕੌਂਸਲ ਵੱਲੋਂ ਤਨਖ਼ਾਹ ਮਿਲਣ ਦੇ ਬਾਵਜੂਦ ਸਫ਼ਾਈ ਕਰਮਚਾਰੀ ਆਪਣੀ ਜ਼ਿੰਮੇਵਾਰੀ ਨਾਲ ਨਹੀਂ ਨਿਭਾਅ ਰਹੇ ਹਨ। ਵਾਰਡ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਐੱਮ. ਸੀ. ਨੇ ਵੀ ਵਾਰਡ ਦੀ ਸਾਰ ਤਕ ਨਹੀਂ ਲਈ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...
ਉੱਚ ਅਫ਼ਸਰਾਂ ਨਾਲ ਗੱਲ ਕਰਾਂਗਾ : ਕਲਰਕ ਰਮੇਸ਼ ਕੁਮਾਰ
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਲਰਕ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਫ਼ਾਈ ਸਬੰਧੀ ਉਹ ਆਪਣੇ ਉੱਚ ਅਫ਼ਸਰਾਂ ਨਾਲ ਗੱਲ ਕਰਨਗੇ।

ਸਫ਼ਾਈ ਕਰਮਚਾਰੀ ਨੂੰ ਸਵੇਰੇ ਕਹਿ ਕੇ ਕੂੜਾ ਚੁੱਕਵਾ ਦੇਵਾਂਗੇ : ਐੱਮ. ਸੀ. ਮੰਗਲ ਕੁਮਾਰ
ਜਦੋਂ ਇਸ ਸਬੰਧੀ ਵਾਰਡ ਦੇ ਐੱਮ.ਸੀ. ਮੰਗਲ ਕੁਮਾਰ ਉਰਫ਼ ਮੰਗੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਾਰਡ ’ਚ ਲੱਗੇ ਸਫ਼ਾਈ ਕਰਮਚਾਰੀ ਨੂੰ ਸਵੇਰੇ ਕਹਿ ਕੇ ਕੂੜਾ ਚੁੱਕਵਾ ਦੇਣਗੇ।
ਇਹ ਵੀ ਪੜ੍ਹੋ: Punjab:ਸੜਕ ਹਾਦਸੇ ਨੇ ਉਜਾੜ 'ਤਾ ਘਰ! ਮਾਸੀ ਨੂੰ ਮਿਲਣ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਮੌਤ
ਜਲਦੀ ਹੀ ਕੂੜਾ ਚੁੱਕਵਾ ਦਿੱਤਾ ਜਾਵੇਗਾ : ਕਾਰਜ ਸਾਧਕ ਅਫ਼ਸਰ
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਵਾਰਡ-2 ਦੇ ਸਫ਼ਾਈ ਕਰਮਚਾਰੀ ਨੂੰ ਕਹਿ ਕੇ ਕੂੜਾ ਚੁੱਕਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਬੰਦ ਹੋ ਜਾਣਗੇ ਇਹ 3 ਰੇਲਵੇ ਫਾਟਕ! ਪੰਜਾਬ ਵਾਸੀਆਂ ਨੂੰ ਮਿਲੇਗੀ ਇਹ ਖ਼ਾਸ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
