ਔਰਤ ਦੀ ਸ਼ੱਕੀ ਹਾਲਾਤ ''ਚ ਮੌਤ, ਸੱਸ ਤੇ ਪਤੀ ਖ਼ਿਲਾਫ਼ ਕੇਸ ਦਰਜ

Monday, Nov 24, 2025 - 05:32 PM (IST)

ਔਰਤ ਦੀ ਸ਼ੱਕੀ ਹਾਲਾਤ ''ਚ ਮੌਤ, ਸੱਸ ਤੇ ਪਤੀ ਖ਼ਿਲਾਫ਼ ਕੇਸ ਦਰਜ

ਹਾਜੀਪੁਰ (ਜੋਸ਼ੀ)-ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਦਗਨ ਦੀ ਇਕ ਔਰਤ ਦੀ ਮੌਤ ਹੋ ਜਾਣ 'ਤੇ ਸੱਸ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਦਸਿਆ ਹੈ ਕਿ ਹਰਬੰਸ ਲਾਲ ਪੁੱਤਰ ਕਰਤਾਰਾ ਰਾਮ ਵਾਸੀ ਚੱਕ ਸਰਵਾਣੀ ਥਾਨਾਂ ਮੁਕੇਰੀਆਂ ਨੇ ਪੁਲਸ ਨੂੰ ਦਿੱਤੇ ਬਿਆਨ’ਚ ਦੱਸਿਆ ਹੈ ਕਿ ਉਸ ਦੀ ਲੜਕੀ ਪ੍ਰਦੀਪ ਕੌਰ ਦਾ ਪਿੰਡ ਦਗਨ ਦੇ ਵਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਨਾਲ ਵਿਆਹ ਹੋਇਆ ਸੀ। 

22 ਨਵੰਬਰ ਨੂੰ ਪ੍ਰਦੀਪ ਕੌਰ ਨੇ ਆਪਣੇ ਮੋਬਾਇਲ ਤੋਂ ਫੋਨ ਕਰਕੇ ਰੋਂਦੀ ਹੋਈ ਨੇ ਦੱਸਿਆ ਕਿ ਉਸ ਦੀ ਸੱਸ ਹਰਸੇਵ ਕੌਰ ਅਤੇ ਉਸ ਦਾ ਪਤੀ ਵਰਿੰਦਰ ਸਿੰਘ ਉਸ ਦੀ ਕੁੱਟਮਾਰ ਕਰ ਰਹੇ ਹਨ ਅਤੇ ਲਹੂ-ਲੁਹਾਣ ਕੀਤਾ ਹੋਇਆ ਹੈ। ਜਿਸ 'ਤੇ ਆਪਣੇ ਭਤੀਜੇ ਕੁਲਵਿੰਦਰ ਸਿੰਘ ਨੂੰ ਨਾਲ ਲੈ ਕੇ ਜਦੋਂ ਪਿੰਡ ਦਗਨ ਆਏ ਤਾਂ ਆਪਣੇ ਜਵਾਈ ਵਰਿੰਦਰ ਸਿੰਘ ਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਕਿੱਥੇ ਹੋ ਤਾਂ ਉਸ ਨੇ ਦੱਸਿਆ ਕਿ ਅਸੀਂ ਮੁਕੇਰੀਆਂ ਦੇ ਮੈਡੀ ਸਿਟੀ ਹਸਪਤਾਲ ਵਿਖੇ ਹਾਂ । ਜਦੋਂ ਅਸੀਂ ਮੈਡੀ ਸਿਟੀ ਹਸਪਤਾਲ ਪੁੱਜੇ ਤਾਂ ਪਤਾ ਲੱਗਾ ਕਿ ਉਹ ਉੱਥੋਂ ਵੀ ਚਲੇ ਗਏ ਹਨ । ਫਿਰ ਅਸੀਂ ਹਸਪਤਾਲ ਮੁਕੇਰੀਆਂ ਪੁੱਜੇ, ਜਿੱਥੇ ਸੱਸ ਹਰਸੇਵ ਕੌਰ ਅਤੇ ਪਤੀ ਵਰਿੰਦਰ ਸਿੰਘ ਮਿਲੇ। ਫਿਰ ਅਸੀਂ ਸਿਵਲ ਹਸਪਤਾਲ ਲੜਕੀ ਨੂੰ ਲੈ ਕੇ ਪੁੱਜੇ, ਜਿੱਥੇ ਡਾਕਟਰ ਨੇ ਲੜਕੀ ਪ੍ਰਦੀਪ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਹਾਜੀਪੁਰ ਪੁਲਸ ਸਟੇਸ਼ਨ ਵਿਖੇ ਸੱਸ ਹਰਸੇਵ ਕੌਰ ਅਤੇ ਪਤੀ ਵਰਿੰਦਰ ਸਿੰਘ ਖ਼ਿਲਾਫ਼ ਮੁਕੱਦਮਾਂ ਦਰਜ ਕਰਕੇ ਸੱਸ ਹਰਸੇਵ ਕੌਰ ਅਤੇ ਪਤੀ ਵਰਿੰਦਰ ਸਿੰਘ ਹਿਰਾਸਤ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਵਿਸ਼ੇਸ਼ ਇਜਲਾਸ 'ਚ ਬੋਲੇ ਅਮਨ ਅਰੋੜਾ, ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਗੁਰੂ ਸਾਹਿਬ ਨੇ ਲਾਸਾਨੀ ਸ਼ਹਾਦਤ ਦਿੱਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News