ਦੀਵਾਲੀ ਦੇ ਦਿਨ ਵੀ ਨਹੀਂ ਸੁਧਰੇ ਲੋਕ, ਕਈ ਥਾਵਾਂ ’ਤੇ ਹੋਈ ਕੁੱਟਮਾਰ, 45 ਤੋਂ ਵੱਧ ਹੋਈਆਂ MLR

11/15/2023 11:24:48 AM

ਜਲੰਧਰ (ਸ਼ੋਰੀ)–ਦੀਵਾਲੀ ਦਾ ਤਿਉਹਾਰ ਜਿੱਥੇ ਮਹਾਨਗਰ ਅਤੇ ਦਿਹਾਤੀ ਇਲਾਕੇ ਵਿਚ ਲੋਕਾਂ ਨੇ ਖ਼ੁਸ਼ੀਆਂ ਅਤੇ ਪੂਜਾ-ਪਾਠ ਨਾਲ ਮਨਾਇਆ ਅਤੇ ਦੂਜੇ ਪਾਸੇ ਅਜਿਹੇ ਸ਼ਰਾਰਤੀ ਲੋਕ ਵੀ ਸਨ, ਜਿਨ੍ਹਾਂ ਨੇ ਆਪਣੀ ਰੰਜਿਸ਼ ਕੱਢਦਿਆਂ ਆਪਣੀਆਂ ਵਿਰੋਧੀ ਧਿਰਾਂ ’ਤੇ ਹਮਲਾ ਕੀਤਾ। ਕਈ ਕੇਸਾਂ ਵਿਚ ਤਾਂ ਪਟਾਕੇ ਸੜਕ ’ਤੇ ਚਲਾਉਣ ਅਤੇ ਦੂਜੇ ’ਤੇ ਸੜਦੇ ਪਟਾਕੇ ਸੁੱਟਣ ਦੇ ਮਾਮਲਿਆਂ ਵਿਚ ਵਿਵਾਦ ਹੋਇਆ। ਰਾਤ ਅਤੇ ਦੇਰ ਰਾਤ ਕਈ ਕੇਸਾਂ ਵਿਚ ਹੋਏ ਝਗੜਿਆਂ ਤੋਂ ਬਾਅਦ ਜ਼ਖ਼ਮੀ ਲੋਕ ਸਿਵਲ ਹਸਪਤਾਲ ਪਹੁੰਚੇ। ਖ਼ੂਨ ਵਿਚ ਲਥਪਥ ਹਾਲਤ ਵਿਚ ਐਮਰਜੈਂਸੀ ਵਾਰਡ ਹਾਊਸਫੁੱਲ ਵੇਖਣ ਨੂੰ ਮਿਲਿਆ।

ਹਾਲਾਂਕਿ ਹਸਪਤਾਲ ਦੀ ਮੈਡੀਕਲ ਸੁਪਰਿੰਟੈਂਡੈਂਟ ਡਾ. ਗੀਤਾ ਨੇ ਪਹਿਲਾਂ ਹੀ ਪੂਰੇ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਿਲ ਸਕਣ। ਐਮਰਜੈਂਸੀ ਵਾਰਡ ਵਿਚ 2 ਡਾਕਟਰ ਡਿਊਟੀ ’ਤੇ ਤਾਇਨਾਤ ਹੋਣ ਦੇ ਨਾਲ-ਨਾਲ ਸਪੈਸ਼ਲਿਸਟ ਡਾਕਟਰ ਵੀ ਮੌਜੂਦ ਸਨ। ਐਮਰਜੈਂਸੀ ਵਾਰਡ ਵਿਚ ਭੀੜ ਜ਼ਿਆਦਾ ਹੋਣ ਕਾਰਨ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਹੂਟਰ ਤਕ ਮਾਰੇ ਅਤੇ ਪੰਜਾਬ ਪੁਲਸ ਦੇ ਜਵਾਨ ਜਿਹੜੇ ਕਿ ਪਹਿਲਾਂ ਤੋਂ ਵਾਰਡ ਵਿਚ ਮੌਜੂਦ ਸਨ, ਨੇ ਭੀੜ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਧਿਕਾਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲੀ ਗੋਲ਼ੀ

ਦੱਸਿਆ ਜਾ ਰਿਹਾ ਹੈ ਕਿ 45 ਤੋਂ ਵੱਧ ਜ਼ਖ਼ਮੀ ਹਸਪਤਾਲ ਪਹੁੰਚੇ ਅਤੇ ਆਪਣੀ ਐੱਮ. ਐੱਲ. ਆਰ. ਕਟਵਾਈ। ਦੂਜੇ ਪਾਸੇ ਪਟਾਕੇ ਹੱਥ ਵਿਚ ਚਲਾਉਣ ਕਾਰਨ ਲਗਭਗ 15 ਲੋਕ ਝੁਲਸੇ। ਸਪੈਸ਼ਲਿਸਟ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਦੂਜੇ ਪਾਸੇ ਪਟਾਕੇ ਸੜਕ ’ਤੇ ਚਲਾਉਣ ਦੌਰਾਨ ਇਕ ਐਕਟਿਵਾ ਨੂੰ ਅੱਗ ਵੀ ਲੱਗੀ, ਜਿਸ ਵਿਚ ਐਕਟਿਵਾ ਸਵਾਰ ਮਾਂ-ਬੇਟੀ ਝੁਲਸ ਗਈਆਂ, ਜਿਨ੍ਹਾਂ ਨੂੰਹਸਪਤਾਲ ਦਾਖਲ ਕਰਵਾਇਆ ਗਿਆ।

ਬੇਸ਼ੱਕ ਘਰ ਨਹੀਂ ਜਾ ਸਕੇ ਪਰ ਡਿਊਟੀ ਦੌਰਾਨ ਜਗਾਏ ਦੀਵੇ
ਮਹਾਨਗਰ ਵਿਚ ਦੀਵਾਲੀ ਸਬੰਧੀ ਪੁਲਸ ਪੂਰੀ ਤਰ੍ਹਾਂ ਅਲਰਟ ਦਿਸੀ ਅਤੇ ਥਾਣਿਆਂ ਦੇ ਜਵਾਨ ਅਤੇ ਪੁਲਸ ਗਾਰਦ ਆਪਣੀ ਪੂਰੀ ਸਖ਼ਤੀ ਨਾਲ ਨਿਭਾਉਂਦੇ ਦਿਸੇ। ਪ੍ਰਤੀਨਿਧੀ ਨੇ ਦੌਰੇ ਦੌਰਾਨ ਦੇਖਿਆ ਕਿ ਪੁਲਸ ਦੇ ਜਵਾਨ ਥਾਣੇ ਅਤੇ ਜਿਥੇ ਉਨ੍ਹਾਂ ਦੀ ਗਾਰਦ ਵਿਚ ਡਿਊਟੀ ਸੀ, ਉਥੇ ਦੀਵੇ ਜਗਾ ਕੇ ਲੋਕਾਂ ਦੇ ਜਾਨ-ਮਾਲ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ:  ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News